ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੀਜ਼ਾ ਸਲਾਹਕਾਰ ਏਜੰਸੀਆਂ ਨੂੰ ਲਾਇਸੰਸ ਜਾਰੀ

ਸੰਗਰੂਰ, 1 ਸਤੰਬਰ 2021 : ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਕਮਲਪ੍ਰੀਤ ਸਿੰਘ ਕਾਂਲੜਾ ਪੁੱਤਰ ਸ੍ਰੀ ਗੁਰਮੀਤ ਸਿਘ ਵਾਸੀ ਹਾਊਸ ਨੰ: 40, ਜੇ.ਪੀ. ਕਲੋਨੀ, ਪਟਿਆਲਾ ਗੇਟ, ਸੰਗਰੂਰ ਨੂੰ ਮੈਸ. ਕਮਲ ਟੂਰ ਐਂਡ ਟਰੈਵਲ, ਪੁਰਾਣੇ ਫਾਇਰ ਬਿ੍ਰਗੇਡ ਦੇ ਸਾਹਮਣੇ ਸੰਗਰੂਰ ਲਈ ਟਿਕਟ ਏਜੰਟ, ਸ੍ਰੀਮਤੀ ਜੋਤੀ ਗੁਪਤਾ ਪਤਨੀ ਸ੍ਰੀ ਵਿਸ਼ਾਲ ਗੋਇਲ ਵਾਸੀ ਮਕਾਨ ਨੰ. 81, ਪ੍ਰਤਾਪ ਨਗਰ, ਸੁਨਾਮੀ ਗੇਟ, ਸੰਗਰੂਰ ਨੂੰ ਮੈਸ. ਦੀ ਜਿਸਟ, ਦੁਕਾਨ ਨੰ. 16-20, ਪਾਰਕ ਐਵੇਨਿਊ, ਉਪਲੀ ਰੋਡ ਸੰਗਰੂਰ ਲਈ ਕੰਸਲਟੈਂਸੀ ਅਤੇ ਆਇਲਸ ਲਾਇਸੰਸ ਅਤੇ ਮਿਸ ਰਾਜਬੀਰ ਕੌਰ ਪੁੱਤਰੀ ਸ੍ਰੀ ਗੁਰਮੀਤ ਸਿੰਘ ਵਾਸੀ ਹਾਊਸ ਨੰ: 497-ਸੀ, ਗਲੀ ਨੰ: 07, ਰਣਜੀਤ ਨਗਰ ਸਿਓਨਾ ਰੋਡ, ਪਟਿਆਲਾ ਨੂੰ ਮੈਸ. ਰਿਚਮੰਡ ਵੀਜ਼ਾ ਅਡਵਾਇਜ਼ਰਜ਼, ਨੇੜੇ ਮਾਲਵਾ ਗ੍ਰਾਮੀਣ ਬੈਂਕ, ਚੂੜਲ ਕਲਾਂ ਤਹਿਸੀਲ ਲਹਿਰਾ ਲਈ ਆਈਲੈਂਟਸ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 22-08-2026 ਤੱਕ ਵੈਧ ਹੋਣਗੇ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤੇ ਗਏ ਹਨ।
ਲਾਇਸੰਸਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।