ਹੁਸ਼ਿਆਰਪੁਰ ‘ਚ ‘ਵਖਰਾ ਸਵੈਗ’ ਦੀ ਧਮਾਲ

0

– ਆਰ.ਜੇ. ਕ੍ਰੀਏਟਰਜ਼ ਦੀ ਗ੍ਰੈਂਡ ਵਿਂਟਰ ਪ੍ਰਦਰਸ਼ਨੀ ਦਾ ਪੋਸਟਰ ਰਿਲੀਜ਼

(Rajinder Kumar) ਹੁਸ਼ਿਆਰਪੁਰ, 01 ਨਵੰਬਰ 2025: ਹੁਸ਼ਿਆਰਪੁਰ ‘ਚ 26 ਦਸੰਬਰ ਨੂੰ ਹੋਣ ਜਾ ਰਹੀ ਆਰ.ਜੇ. ਕ੍ਰੀਏਟਰਜ਼ ਦੀ ਗ੍ਰੈਂਡ ਵਿਂਟਰ ਪ੍ਰਦਰਸ਼ਨੀ “ਵਖਰਾ ਸਵੈਗ” ਦਾ  ਪੋਸਟਰ   ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਸਾਂਸਦ ਡਾ. ਰਾਜਕੁਮਾਰ ਚੱਬੇਵਾਲ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਲਾਂਚ ਕੀਤਾ ਗਿਆ। ਇਸ ਮੌਕੇ ‘ਤੇ ਆਰ.ਜੇ. ਕ੍ਰੀਏਟਰਜ਼ ਦੀ ਕੋਆਰਡੀਨੇਟਰ ਰੇਣੂ ਕੰਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਸਿਰਫ਼ ਵਪਾਰਕ ਜਗਤ ਲਈ ਸੋਹਣਾ ਮੌਕਾ ਨਹੀਂ, ਸਗੋਂ ਹੁਸ਼ਿਆਰਪੁਰ ਦੀ ਵਪਾਰਕ ਵਿਰਾਸਤ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਛਾਣ ਦੇਣ ਦੀ ਕੋਸ਼ਿਸ਼ ਵੀ ਹੈ।

ਵਪਾਰ ਅਤੇ ਬ੍ਰਾਂਡਿੰਗ ਦਾ ਮੇਲ “ਵਖਰਾ ਸਵੈਗ” ਪ੍ਰਦਰਸ਼ਨੀ ‘ਚ ਹੁਸ਼ਿਆਰਪੁਰ, ਪੰਜਾਬ ਅਤੇ ਹੋਰ ਰਾਜਾਂ ਤੋਂ ਆਏ ਵਪਾਰੀ ਆਪਣੇ-ਆਪਣੇ ਉਤਪਾਦ ਜਿਵੇਂ ਕਿ ਕਾਸਮੈਟਿਕਸ, ਆਰਟੀਫੀਸ਼ਲ ਜੁੈਲਰੀ, ਹੈਂਡੀਕ੍ਰਾਫਟ, ਹੋਟਲ ਇੰਡਸਟਰੀ, ਲਾਈਫਸਟਾਈਲ ਤੇ ਵੈਲਨੈੱਸ ਪ੍ਰੋਡਕਟਸ ਦੇ ਨਾਲ ਹਿੱਸਾ ਲੈਣਗੇ। ਭਾਗੀਦਾਰਾਂ ਨੂੰ ਉੱਚ ਪੱਧਰੀ ਪ੍ਰੋਫੈਸ਼ਨਲ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਦੀ ਪ੍ਰਮੋਸ਼ਨ ਤੇ ਵਿਕਰੀ ਦਾ ਬਹੁਤ ਵਧੀਆ ਮੰਚ ਪ੍ਰਾਪਤ ਹੋਵੇਗਾ।

ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਕਿਹਾ ਕਿ “ਇਹ ਇਵੈਂਟ ਸਿਰਫ਼ ਵਪਾਰੀਆਂ ਲਈ ਮੌਕਾ ਨਹੀਂ, ਸਗੋਂ ਹੁਸ਼ਿਆਰਪੁਰ ਦਾ ਨਾਮ ਵਪਾਰਕ ਨਕਸ਼ੇ ‘ਤੇ ਹੋਰ ਉੱਚਾਈਆਂ ਤੱਕ ਪਹੁੰਚਾਏਗਾ।”ਸਾਂਸਦ ਡਾ. ਰਾਜਕੁਮਾਰ ਚੱਬੇਵਾਲ ਨੇ ਵੀ ਆਰ.ਜੇ. ਕ੍ਰੀਏਟਰਜ਼ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ “ਇਹ ਆਯੋਜਨ ਹੁਸ਼ਿਆਰਪੁਰ ਦੇ ਵਪਾਰਕ ਤੇ ਉਦਯੋਗਿਕ ਖੇਤਰ ਲਈ ਲਾਭਕਾਰੀ ਸਾਬਤ ਹੋਵੇਗਾ।”

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ “ਵਖਰਾ ਸਵੈਗ” ਸਿਰਫ਼ ਇੱਕ ਟ੍ਰੇਡ ਐਕਸਪੋ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਸੋਨਾਲਿਕਾ ਇੰਟਰਨੈਸ਼ਨਲ ਲਿਮਿਟਡ ਇਸ ਪ੍ਰੋਗਰਾਮ ਦੀ ਮੁੱਖ ਸਪਾਂਸਰ ਹੈ, ਜੋ ਆਪਣੇ ਸਮਾਜਿਕ ਕਾਰਜਾਂ ਲਈ ਪ੍ਰਸਿੱਧ ਹੈ। ਇਸ ਪ੍ਰਦਰਸ਼ਨੀ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਵੀ ਮੰਚ ਮਿਲੇਗਾ, ਤਾਂ ਜੋ ਉਨ੍ਹਾਂ ਦੇ ਪ੍ਰੇਰਣਾਦਾਇਕ ਕੰਮ ਲੋਕਾਂ ਤੱਕ ਪਹੁੰਚ ਸਕਣ।

ਸਿੱਖਿਆ ਅਤੇ ਕਰੀਅਰ ਵੱਲ ਇਕ ਕਦਮ

ਆਰ.ਜੇ. ਕ੍ਰੀਏਟਰਜ਼ ਦੀ ਕੋਆਰਡੀਨੇਟਰ ਰੇਨੂੰ ਕੰਵਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੀ.ਟੀ. ਗਰੁੱਪ ਆਫ਼ ਐਜੂਕੇਸ਼ਨ ਸਿੱਖਿਆ ਸਾਥੀ ਵਜੋਂ ਸ਼ਾਮਲ ਹੈ। ਇਵੈਂਟ ਵਿੱਚ ਕਰੀਅਰ ਕਾਊਂਸਲਿੰਗ ਸੈਸ਼ਨ ਤੇ ਖਾਸ ਸਕਾਲਰਸ਼ਿਪ ਯੋਜਨਾਵਾਂ ਵੀ ਰੱਖੀਆਂ ਜਾਣਗੀਆਂ, ਤਾਂ ਜੋ ਵਿਦਿਆਰਥੀਆਂ ਨੂੰ ਸਹੀ ਰਾਹ-ਦਰਸਾਏ ਮਿਲ ਸਕਣ।

ਰੇਨੂੰ ਕੰਵਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਐਮ.ਐਲ.ਏ ਬ੍ਰਮਸ਼ੰਕਰ ਜਿੰਪਾ ਅਤੇ ਪੂਰਵ ਸਾਂਸਦ ਅਵਿਨਾਸ਼ ਰਾਏ ਖੰਨਾ ਵੱਲੋਂ ਐਤਵਾਰ ਨੂੰ ਕੀਤਾ ਜਾਵੇਗਾ। ਇਸ ਮੌਕੇ ‘ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਸਮੇਤ ਜ਼ਿਲ੍ਹੇ ਦੇ ਕਈ ਨਾਮਵਰ ਵਿਅਕਤੀ ਹਾਜ਼ਰ ਰਹਿਣਗੇ।

“ਵਖਰਾ ਸਵੈਗ” ਸਿਰਫ਼ ਹੁਸ਼ਿਆਰਪੁਰ ਦੇ ਵਪਾਰਕ ਜਗਤ ਨੂੰ ਨਵੀਂ ਉਡਾਣ ਨਹੀਂ ਦੇਵੇਗਾ, ਸਗੋਂ ਸ਼ਹਿਰ ਦੀ ਸਮਾਜਿਕ ਤੇ ਸੱਭਿਆਚਾਰਕ ਪਛਾਣ ਨੂੰ ਵੀ ਨਵਾਂ ਆਯਾਮ ਪ੍ਰਦਾਨ ਕਰੇਗਾ।

About The Author

Leave a Reply

Your email address will not be published. Required fields are marked *