ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਵਿਖੇ ਕਰਵਾਈ ਜਾਵੇਗੀ ਐਨ.ਡੀ.ਏ. ਦੀ ਤਿਆਰੀ
– 24 ਦਸੰਬਰ ਤੱਕ ਆਨਲਾਈਨ ਪੋਰਟਲ ’ਤੇ ਕੀਤਾ ਜਾ ਸਕਦਾ ਹੈ ਅਪਲਾਈ
(Rajinder Kumar) ਮਾਨਸਾ, 31 ਅਕਤੂਬਰ 2025: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਵਿਖੇ ਪੰਜਾਬ ਦੀਆਂ ਕੁੜੀਆਂ ਲਈ ਐਨ.ਡੀ.ਏ. ਦਾ ਹਿੱਸਾ ਬਣਨ ਲਈ ਤਿਆਰੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮਾਨਸਾ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ 2026 ਵਿੱਚ ਦਸਵੀਂ ਪਾਸ ਕਰ ਰਹੀਆਂ ਪੰਜਾਬ ਦੀਆਂ ਵਸਨੀਕ ਲੜਕੀਆਂ, ਜ਼ਿਨ੍ਹਾਂ ਦਾ ਜਨਮ 02 ਜੁਲਾਈ 2009 ਤੋਂ ਬਾਅਦ ਹੋਇਆ ਹੋਵੇ ਭਾਗ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੀਆਂ ਵਿਦਿਆਰਥਣਾਂ ਲਈ ਐਨ.ਡੀ.ਏ. ਦਾ ਹਿੱਸਾ ਬਣਨ ਦਾ ਸੁਨਹਿਰੀ ਮੌਕਾ ਹੈ।
ਉਨ੍ਹਾਂ ਦੱਸਿਆ ਕਿ ਯੂ.ਪੀ.ਐਸ.ਪੀ. ਵੱਲੋਂ ਐਨ.ਡੀ.ਏ. ਲਈ ਨੋਟੀਫਿਕੇਸ਼ਨ ਦੇ ਅਨੁਸਾਰ ਮੈਡੀਕਲ ਮਾਪਦੰਡ ਲਾਗੂ ਹੋਣਗੇ। ਲੜਕੀਆਂ ਦੀ ਗਿਆਰਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਦੂਨ ਇੰਟਰਨੈਸ਼ਨਲ ਸਕੂਲ, ਮੋਹਾਲੀ ਵਿਖੇ ਕਰਵਾਈ ਜਾਵੇਗੀ। ਇਸ ਸਬੰਧੀ ਦਾਖਲਾ ਪ੍ਰੀਖਿਆ ਲਈ ਮਿਤੀ 24 ਦਸੰਬਰ 2025 ਤੱਕ ਆਨਲਾਈਨ ਵੈਬਸਾਈਟ http://recruitment-portal.in ਜਾਂ mbafpigirls.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹੋਰ ਵੇਰਵਿਆਂ ਅਤੇ ਜਾਣਕਾਰੀ ਲਈ 0172-2233105, 98725-97267 ਈਮੇਲ: maibhagoafpigirls@gmail.com ਅਤੇ ਵੈਬਸਾਈਟ www.mbafpigirls.in ’ਤੇ ਸੰਪਰਕ ਕੀਤਾ ਜਾ ਸਕਦਾ ਹੈ।
