ਡੇਂਗੂ ‘ਤੇ ਸਿਹਤ ਵਿਭਾਗ ਦਾ ਹੱਲਾ ਬੋਲ ਜਾਰੀ : ਡਾ ਰੋਹਿਤ ਗੋਇਲ

0

– ਰਾਧਾ ਸਵਾਮੀ ਕਾਲੋਨੀ ਅਤੇ ਜਟੀਆ ਮੌਹੱਲਾ ਫਾਜ਼ਿਲਕਾ ਵਿਖੇ ਡੇਂਗੂ ਬੁਖਾਰ ਦੀ ਟੈਸਟਿੰਗ ਅਤੇ ਮੈਡੀਕਲ ਕੈਂਪ ਵੀ  ਲਗਾਏ ਗਏ: ਡਾ ਰੋਹਿਤ ਗੋਇਲ

(Rajinder Kumar) ਫਾਜ਼ਿਲਕਾ, 27 ਅਕਤੂਬਰ 2025: ਅਰਬਨ ਏਰੀਆ ਫਾਜ਼ਿਲਕਾ ਵਿੱਚ ਡੇਂਗੂ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਅਤੇ ਡਾਕਟਰ ਅਰਪਿਤ ਗੁਪਤਾ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸ਼ਾਸਣ ਦੇ ਸਹਿਯੋਗ ਨਾਲ ਡੇਂਗੂ ਵਿਰੁੱਧ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਅੱਜ ਵੀ ਡਾ. ਰੋਹਿਤ ਗੋਇਲ, ਡਾ. ਅਰਪਿਤ ਗੁਪਤਾ ਅਤੇ ਜ਼ਿਲ੍ਹਾ ਐਪੀਡਿਮੈਲੋਜ਼ਿਸਟ ਡਾ. ਸੁਨੀਤਾ ਕੰਬੋਜ਼ ਵੱਲੋਂ ਖੁਦ ਟੀਮਾਂ ਦੇ ਨਾਲ ਘਰ ਘਰ ਜਾ ਕੇ ਡੇਂਗੂ ਗਤੀਵਿਧੀਆਂ ਕੀਤੀਆਂ, ਜਾਗਰੂਕ ਕੀਤਾ ਅਤੇ ਲੋਕਾਂ ਦਾ ਹਾਲ ਚਾਲ ਪੁੱਛਿਆ।

ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਡੇਂਗੂ ਵਿਰੁੱਧ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਹੱਲਾ ਬੋਲ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਅੱਜ ਵੀ ਅਰਬਨ ਏਰੀਏ ਵਿੱਚ 16 ਟੀਮਾਂ ਵੱਲੋਂ ਹੋਟ ਸਪਾਟ ਅਤੇ ਹੋਰ ਖੇਤਰਾਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਵਿੱਚ ਫਰਿਜਾਂ ਦੀ ਟ੍ਰੇਆਂ, ਗਮਲੇ, ਖੁੱਲ੍ਹੇ ਬਰਤਨਾਂ, ਪਾਣੀ ਦੀਆਂ ਟੈਂਕੀਆਂ ਅਤੇ ਪਾਣੀ ਖੜ੍ਹਨ ਵਾਲੇ ਹੋਰ ਸੋਮਿਆਂ ਨੂੰ ਧਿਆਨ ਨਾਲ ਚੈੱਕ ਕੀਤਾ ਜਾਵੇ। ਜਿਥੇ ਕਿਤੇ ਵੀ ਹਫ਼ਤੇ ਤੋਂ ਜ਼ਿਆਦਾ ਪਾਣੀ ਖੜ੍ਹਾ ਹੈ, ਉਹਨਾਂ ਸੋਮਿਆਂ ਨੂੰ ਖਾਲੀ ਕੀਤਾ ਜਾਵੇ ਜਾਂ ਖਤਮ ਕੀਤਾ ਜਾਵੇ। ਉਹਨਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਸੈਂਪਲਿੰਗ ਵਧਾਈ ਜਾਵੇ।

ਡਾ ਰੋਹਿਤ ਗੋਇਲ ਨੇ ਦੱਸਿਆ ਕਿ ਜਿਲ੍ਹਾ ਸਿਹਤ ਵਿਭਾਗ ਵੱਲੋਂ ਆਰ ਆਰ ਟੀ ਟੀਮ ਦਾ ਗਠਨ ਕੀਤਾ ਗਿਆ ਹੈ। ਡੇਂਗੂ ਸਬੰਧੀ ਜਾਣਕਾਰੀ ਲੈਣ ਲਈ ਅਤੇ ਕਿਸੇ ਏਰੀਏ ਵਿੱਚ ਡੇਂਗੂ ਸਬੰਧੀ ਕੋਈ ਮੁਸ਼ਕਿਲ ਆੳਂਦੀ ਹੈ ਤਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 7973388070 ਤੇ ਸੰਪਰਕ ਕਰ ਸਕਦੇ ਹਨ।  ਇਸ ਸਮੇਂ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ਤੇ ਫੌਗਿੰਗ ਵੀ ਕੀਤੀ ਗਈ।

ਅੱਜ ਰਾਧਾ ਸਵਾਮੀ ਕਲੌਨੀ ਅਤੇ ਜਟੀਆ ਮੌਹੱਲਾ ਵਿੱਚ ਮੈਡੀਕਲ ਚੈੱਕ ਅੱਪ ਕੈਂਪ ਅਤੇ ਡੇਂਗੂ ਟੈਸਟਿੰਗ ਕੈਂਪ ਵੀ ਲਗਾਏ ਗਏ। ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਅੱਜ ਵੀ ਟੀਮਾਂ ਨੂੰ ਜਿੱਥੇ ਵੀ ਲਾਰਵਾ ਮਿਲਿਆ, ਉੱਥੇ ਉਸ ਨੂੰ ਨਸ਼ਟ ਕੀਤਾ ਗਿਆ। ਉਹਨਾਂ ਜਾਗਰੂਕ ਕਰਦੇ ਹੋਏ ਕਿਹਾ ਕਿ ਡੇਂਗੂ ਦੇ ਲੱਛਣ ਨਜ਼ਰ ਆਉਣ ਤੇ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਅਤੇ ਇਲਾਜ ਕਰਵਾਓ। ਡੇਂਗੂ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

ਇਸ ਸਮੇਂ ਡਾ ਅੰਕੁਸ਼, ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਰਵਿੰਦਰ ਸ਼ਰਮਾ, ਵਿੱਕੀ ਕੁਮਾਰ ਅਤੇ ਹੋਰ ਟੀਮ ਮੈਂਬਰ ਸਨ।

About The Author

Leave a Reply

Your email address will not be published. Required fields are marked *

You may have missed