ਨਗਰ ਨਿਗਮ ਸਿਹਤ ਵਿਭਾਗ ਨਾਲ ਮਿਲ ਕੇ ਡੇਂਗੂ ਦਾ ਖਾਤਮਾ ਕਰਨ ਲਈ ਕਰ ਰਿਹਾ ਗਤੀਵਿਧੀਆਂ

0
– ਗਲੀ ਮੁਹੱਲਿਆਂ ਵਿਚ ਜਾ ਕੇ ਲਾਰਵਾ ਬ੍ਰੀਡਿੰਗ ਟੀਮਾਂ ਰਾਹੀਂ ਲਾਰਵੇ ਦੀ ਕੀਤੀ ਜਾ ਰਹੀ ਹੈ ਚੈਕਿੰਗ
– ਲਾਰਵੇ ਨੂੰ ਕੀਤਾ ਜਾ ਰਿਹੈ ਮੌਕੇ ‘ਤੇ ਨਸ਼ਟ, ਡੇਂਗੂ ਖਿਲਾਫ ਲੜਾਈ ਵਿਚ ਲੋਕਾਂ ਤੋਂ ਮੰਗਿਆ ਸਹਿਯੋਗ
(Rajinder Kumar) ਅਬੋਹਰ, 25 ਅਕਤੂਬਰ 2025: ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ—ਨਿਰਦੇਸ਼ਾਂ ਹੇਠ ਡੇਂਗੂ ਦੀ ਰੋਕਥਾਮ ਲਈ ਵਧੀਕ ਕਮਿਸ਼ਨਰ—ਕਮ—ਐਸ.ਡੀ.ਐਮ. ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਨਾਲ ਲੈ ਸ਼ਹਿਰ ਦਾ ਦੌਰਾ ਕਰ ਰਹੇ ਹਨ ਤੇ ਡੇਂਗੂ ਦਾ ਖਾਤਮਾ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਨਾਲ—ਨਾਲ ਸਖਤ ਕਦਮ ਵੀ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਪੂਰੇ ਸ਼ਹਿਰ ਅੰਦਰ ਫੋਗਿੰਗ ਵੀ ਲਗਾਤਾਰ ਜਾਰੀ ਹੈ
ਵਧੀਕ ਕਮਿਸ਼ਨਰ ਸ੍ਰੀ ਰਾਜਪੂਤ ਨੇ ਕਿਹਾ ਕਿ ਗਲੀ ਮੁਹੱਲਿਆਂ ਵਿਚ ਜਾ ਜਾ ਲਾਰਵਾ ਬ੍ਰੀਡਿੰਗ ਟੀਮਾਂ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜ਼ੋ ਜਿਥੇ ਡੇਂਗੂ ਦਾ ਲਾਰਵਾ ਬਣਨ ਦਾ ਖਦਸ਼ਾ ਪੈਦਾ ਹੁੰਦਾ ਹੈ, ‘ਤੇ ਕਾਰਵਾਈ ਕਰਦਿਆਂ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਜ਼ੋ ਡੇਂਗੂ ਦਾ ਪ੍ਰਸਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਆਪਣੇ ਘਰਾਂ ਅੰਦਰ ਫਰਿਜਾਂ ਦੀਆਂ ਟਰੇਆਂ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ ਕਰਨ, ਕੂਲਰਾਂ, ਟਾਇਰਾਂ, ਖੁਲੇ ਬਰਤਨਾਂ ਆਦਿ ਹੋਰ ਸੋਮਿਆ ਵਿਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।
ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਹ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਕਰਕੇ ਆਪਣੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਖਿਲਾਫ ਇਸ ਲੜਾਈ ਵਿਚ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੁਰਜੋਰ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਬੁਖਾਰ, ਜੁਕਾਮ ਆਦਿ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਡੇਂਗੂ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਏ ਜਾਣ ਤੇ ਸੋਣ ਵੇਲੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਸਿਹਤ ਵਿਭਾਗ ਤੋਂ ਡਾ. ਸੁਨੀਤਾ ਕੰਬੋਜ਼ ਤੇ ਨਗਰ ਨਿਗਮ ਦੀਆਂ ਟੀਮਾਂ ਮੌਜੂਦ ਸਨ।

About The Author

Leave a Reply

Your email address will not be published. Required fields are marked *