“ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਰੋਮਾਨੀਆ ਵਿੱਚ ਮਾਰੇ ਗਏ ਪਠਾਨਕੋਟ ਨਿਵਾਸੀ ਦੀ ਲਾਸ਼ ਵਾਪਸ ਲਿਆਂਉਣ ਵਿੱਚ ਸਹਾਇਤਾ”

0

ਪੰਜਾਬ ਸਰਕਾਰ ਦੇ NRI ਮਾਮਲਿਆਂ ਦੇ ਮੰਤਰੀ ਸ੍ਰੀ ਸੰਜੀਵ ਅਰੋੜਾ ਜੀ ਨੇ ਪਠਾਨਕੋਟ ਦੇ ਇੱਕ ਦੁਖੀ ਪਰਿਵਾਰ ਦੀ ਰੋਮਾਨੀਆ ਦੇ ਟੀਮੀਸੋਆਰਾ ਸ਼ਹਿਰ ਵਿੱਚ ਮਰੇ 32 ਸਾਲਾ ਰਿਸ਼ਤੇਦਾਰ ਕੁਲਦੀਪ ਕੁਮਾਰ ਦੀ ਲਾਸ਼ ਵਾਪਸ ਲਿਆਂਉਣ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ।

ਕੁਲਦੀਪ ਕੁਮਾਰ, ਜੋ ਪਠਾਨਕੋਟ ਜ਼ਿਲ੍ਹੇ ਦੇ ਸੁਜਨਪੁਰ ਸ਼ਹਿਰ ਦਾ ਰਹਿਣ ਵਾਲਾ ਸੀ, S.C. Stareto S.R.L. ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ। ਉਸਦੀ ਮੌਤ ਦੀ ਸੂਚਨਾ 3 ਅਕਤੂਬਰ ਨੂੰ ਉਸਦੇ ਸਹਿਕਰਮੀ ਸ਼ਮਸ਼ੇਰ ਸਿੰਘ (ਜੋ ਰੋਮਾਨੀਆ ਵਿੱਚ ਹੀ ਕੰਮ ਕਰਦਾ ਹੈ) ਵੱਲੋਂ ਪਰਿਵਾਰ ਨੂੰ ਦਿੱਤੀ ਗਈ। ਕੁਲਦੀਪ ਦੇ ਭਰਾ ਹੀਰਾ ਸਿੰਘ ਨੇ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਆਪਣੇ ਭਰਾ ਦੀ ਲਾਸ਼ ਵਾਪਸ ਲਿਆਂਉਣ ਲਈ ਮਦਦ ਦੀ ਅਰਜ਼ੀ ਕੀਤੀ ਸੀ। ਪਰਿਵਾਰ ਦੀ ਬੇਨਤੀ ‘ਤੇ ਖਾਦ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਸ. ਲਾਲ ਚੰਦ ਕਤਾਰੂਚਕ ਜੀ ਨੇ ਇਹ ਮਾਮਲਾ NRI ਮੰਤਰੀ ਸ. ਸੰਦੀਪ ਅਰੋੜਾ ਜੀ ਵੱਲ ਭੇਜਿਆ। ਮੰਤਰੀ ਅਰੋੜਾ ਨੇ ਤੁਰੰਤ ਵਿਦੇਸ਼ ਮਾਮਲੇ ਮੰਤ੍ਰਾਲੇ (MEA) ਅਤੇ ਬੁਕਰੇਸਟ ਵਿਖੇ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਜਰੂਰੀ ਸਹਾਇਤਾ ਦੀ ਅਪੀਲ ਕੀਤੀ।

ਮੰਤਰੀ ਅਰੋੜਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ,

“ਪਰਿਵਾਰ ਗਹਿਰੇ ਦੁੱਖ ਵਿੱਚ ਹੈ ਅਤੇ ਉਹ ਆਪਣੇ ਪਿਆਰੇ ਦੇ ਆਖਰੀ ਸੰਸਕਾਰ ਲਈ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਉਣਾ ਚਾਹੁੰਦੇ ਹਨ।”

ਉਹਨਾਂ ਨੇ ਭਾਰਤੀ ਦੂਤਾਵਾਸ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ ਮਾਮਲੇ ਮੰਤ੍ਰਾਲੇ ਅਤੇ ਰੋਮਾਨੀਆ ਦੇ ਹਾਈ ਕਮਿਸ਼ਨ, ਨਵੀਂ ਦਿੱਲੀ ਨਾਲ ਸਹਿਯੋਗ ਕਰਕੇ ਇਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ।

ਮੰਤਰੀ ਅਰੋੜਾ ਦੀ ਅਪੀਲ ਤੋਂ ਬਾਅਦ, ਬੁਕਰੇਸਟ ਵਿਖੇ ਭਾਰਤ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਰੋਮਾਨੀਆਈ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਰੀਪੈਟ੍ਰੀਏਸ਼ਨ (ਲਾਸ਼ ਦੀ ਵਾਪਸੀ) ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਦੂਤਾਵਾਸ ਦੇ ਸੈਕੰਡ ਸਕੱਤਰ (ਕੌਂਸੁਲਰ)ਸਾਈਤੇਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਸਾਰੇ ਕਾਗਜ਼ਾਤ ਜਲਦੀ ਪੂਰੇ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

22 ਅਕਤੂਬਰ ਨੂੰ ਵਿਦੇਸ਼ ਮਾਮਲੇ ਮੰਤ੍ਰਾਲੇ ਦੇ ਅੰਡਰ ਸਕੱਤਰ ਬਿਭੂਤੀ ਪਾਂਡੇ ਨੇ ਮੰਤਰੀ ਅਰੋੜਾ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਦੂਤਾਵਾਸ ਨੇ ਰੀਪੈਟ੍ਰੀਏਸ਼ਨ ਲਈ ਇੱਕ ਚੈਰਿਟਾ ਏਜੰਸੀ ਨਿਯੁਕਤ ਕੀਤੀ ਹੈ। ਉਸ ਏਜੰਸੀ ਨੇ ਟੀਮੀਸੋਆਰਾ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਕੇ ਲਾਸ਼ ਦੀ ਹਿਫ਼ਾਜ਼ਤ ਸੰਭਾਲ ਲਈ ਹੈ।

ਪੰਜਾਬ ਸਰਕਾਰ ਦੇ NRI ਮਾਮਲੇ ਵਿਭਾਗ, ਵਿਦੇਸ਼ ਮਾਮਲੇ ਮੰਤ੍ਰਾਲੇ ਅਤੇ ਰੋਮਾਨੀਆ ਵਿੱਚ ਭਾਰਤ ਦੇ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ, ਜੋ ਹੁਣ ਆਪਣੇ ਪੁੱਤਰ ਦੇ ਆਖਰੀ ਸੰਸਕਾਰ ਲਈ ਤਿਆਰੀ ਕਰ ਸਕਦਾ ਹੈ।

ਇਹ ਮਾਮਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਾਲੇ ਉਪਰਾਲਿਆਂ ਦੀ ਜੀਤੀ ਜਾਗਦੀ ਮਿਸਾਲ ਹੈ, ਜੋ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਲ ਘੜੀਆਂ ਵਿੱਚ ਸਹਾਰਾ ਦਿੰਦੀ ਹੈ।

About The Author

Leave a Reply

Your email address will not be published. Required fields are marked *