ਜ਼ਿਲ੍ਹਾ ਮਾਨਸਾ ਅੰਦਰ ਗਰੀਨ ਪਟਾਖਿਆਂ ਦੀ ਵੇਚ, ਖਰੀਦ ਲਈ ਥਾਵਾਂ ਨਿਸ਼ਚਿਤ

– ਜ਼ਿਲ੍ਹਾ ਮਾਨਸਾ ‘ਚ ਜੋੜੇ ਹੋਏ ਪਟਾਖਿਆਂ (series crackers of laries) ਨੂੰ ਬਣਾਉਣ, ਸਟੋਰ ਕਰਨ, ਖਰੀਦਣ, ਵੇਚਣ ਅਤੇ ਵਰਤੋਂ ‘ਤੇ ਪੂਰਨ ਪਾਬੰਦੀ
– ਗਰੀਨ ਪਟਾਖਿਆਂ ਦੀ ਵਿਕਰੀ ਸਵੇਰੇ 10 ਵਜੇ ਤੋਂ ਸ਼ਾਮ 07:30 ਵਜੇ ਤੱਕ ਕੀਤੀ ਜਾਵੇਗੀ
(Rajinder Kumar) ਮਾਨਸਾ, 17 ਅਕਤੂਬਰ 2025: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਭਾਰਤੀ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ‘ਚ ਜੋੜੇ ਹੋਏ ਪਟਾਖਿਆਂ (series crackers of laries) ਨੂੰ ਬਣਾਉਣ, ਸਟੋਰ ਕਰਨ, ਖਰੀਦਣ, ਵੇਚਣ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਸਿਰਫ ਹਰੇ ਪਟਾਖੇ (Green Crackers ਜਿੰਨ੍ਹਾਂ ਵਿਚ ਬੇਰੀਅਮ ਸਾਲਟ ਜਾਂ ਐਂਟੀਮੋਨੀ, ਲਿਥੀਅਮ, ਪਾਰਾ, ਆਰਸੈਨਿਕ, ਸੀਸਾ ਜਾਂ ਸਟਰਾਂਸ਼ੀਅਮ ਕ੍ਰੋਮੇਟ ਦੀ ਯੋਗਿਕ ਵਰਤੋਂ ਨਾ ਕੀਤੀ ਗਈ ਹੋਵੇ) ਦੇ ਹੀ ਲਾਇਸੰਸ ਪ੍ਰਾਪਤ ਵਪਾਰੀਆਂ ਦੁਆਰਾ ਹੀ ਵਿਕਰੀ ਦੀ ਮਨਜ਼ੂਰੀ ਹੈ ਅਤੇ ਕੋਈ ਵੀ ਲਾਇਸੰਸੀ ਉਨ੍ਹਾਂ ਪਟਾਖਿਆਂ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵਿਕਰੀ ਨਹੀਂ ਕਰੇਗਾ, ਜਿੰਨ੍ਹਾਂ ਦੀ ਡੈਸੀਬਲ ਪੱਧਰ ਇਜਾਜਤਸ਼ੁਦਾ ਹੱਦਾਂ ਵਿਚ ਨਾ ਹੋਵੇ।
ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਅੰਦਰ ਗਰੀਨ ਪਟਾਖਿਆਂ ਦੀ ਵੇਚ, ਖਰੀਦ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਸ ਵਿਚ ਮਾਨਸਾ ਵਿਖੇ ਨਵੀਂ ਅਨਾਜ ਮੰਡੀ, ਖਾਲਸਾ ਹਾਈ ਸਕੂਲ, ਮਾਨਸਾ ਦਾ ਗਰਾਊਂਡ, ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਦਾ ਸਟੇਡੀਅਮ, ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ ਦਾ ਖੇਡ ਮੈਦਾਨ, ਜੋਗਾ ਵਿਖੇ ਫੋਕਲ ਪੁਆਇੰਟ ਵਾਲੀ ਜਗ੍ਹਾ ਅਤੇ ਅਨਾਜ ਮੰਡੀ ਜੋਗਾ, ਬੁਢਲਾਡਾ ਵਿਖੇ ਰਾਮਲੀਲਾ ਗਰਾਊਂਡ, ਬਰੇਟਾ ਵਿਖੇ ਰੇਲਵੇ ਪਲੇਟੀ ਅਤੇ ਬਾਗਾਂਵਾਲੀ ਰੋਡ, ਬਰੇਟਾ, ਬੋਹਾ ਵਿਖੇ ਪੀ.ਐਮ.ਡੀ. ਧਰਮਸ਼ਾਲਾ, ਸਰਦੂਲਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫੱਤਾ ਮਾਲੋਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਝੁਨੀਰ ਵਿਖੇ ਬਾਬਾ ਧਿਆਨ ਦਾਸ ਦੇ ਮੇਲੇ ਵਾਲੀ ਜਗ੍ਹਾ (ਗਰਾਊਂਡ ਓਪਨ) ਸ਼ਾਮਿਲ ਹਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਇੰਨ੍ਹਾਂ ਨਿਰਧਾਰਤ ਥਾਵਾਂ ‘ਤੇ ਗਰੀਨ ਪਟਾਖੇ ਵੇਚਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਅਮਲਾ ਸ਼ਾਖਾ ਵੱਲੋਂ ਨਿਯਮਾਂ ਅਨੁਸਾਰ ਫੀਸ ਜਮ੍ਹਾਂ ਕਰਵਾ ਕੇ ਆਰ਼ਜੀ ਲਾਇਸੰਸ ਜਾਰੀ ਕੀਤੇ ਜਾਣਗੇ। ਗਰੀਨ ਪਟਾਖਿਆਂ ਦੀ ਵਿਕਰੀ ਸਵੇਰੇ 10 ਵਜੇ ਤੋਂ ਸ਼ਾਮ 07:30 ਵਜੇ ਤੱਕ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ/ਵਿਕਰੀ ਲਈ ਨਹੀਂ ਕੀਤੀ ਜਾ ਸਕੇਗੀ।
ਸਾਇਲੰਸ ਜ਼ੋਨ ਜਿਵੇਂ ਕਿ ਵਿੱਦਿਅਕ ਸੰਸਥਾਵਾਂ, ਹਸਪਤਾਲਾਂ, ਨਰਸਿੰਗ ਹੋਮਜ਼, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ, ਕੋਰਟ, ਧਾਰਮਿਕ ਸਥਾਨਾਂ ਆਦਿ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰਨ ਪਾਬੰਦੀ ਰਹੇਗੀ।