ਡੀਡੀਪੀਓ ਫਾਜ਼ਿਲਕਾ ਨੇ ਕੀਤਾ ਕੈਟਲ ਪੌਂਡ ਦਾ ਦੌਰਾ, ਕੈਟਲ ਪੌਂਡ ਵਿੱਚ ਚੱਲ ਰਹੇ ਕੰਮਾਂ ਬਾਰੇ ਲਈ ਜਾਣਕਾਰੀ

– ਕੈਟਲ ਪੋਂਡ ਵਿਖੇ ਪੇਸ਼ ਆਉਂਦੀਆਂ ਸਮੱਸਿਆਵਾਂ ਦੀ ਵੀ ਜਾਣਕਾਰੀ ਕੀਤੀ ਹਾਸਲ, ਜਲਦ ਸਮੱਸਿਆਵਾਂ ਦਾ ਹੋਵੇਗਾ ਨਿਪਟਾਰਾ
(Rajinder Kumar) ਫਾਜ਼ਿਲਕਾ, 16 ਅਕਤੂਬਰ 2025: ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ ਨੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੌਂਡ ਸਲੇਮਸਾਹ) ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਸਲੇਮਸਾਹ ਵਿਖੇ ਜਿਲ੍ਹਾ ਪ੍ਰਸਾਸਨ ਵੱਲੋਂ ਚਲਾਈ ਜਾ ਰਹੀ ਸਰਕਾਰੀ ਜਿਲ੍ਹਾ ਐਨੀਮਲ ਵੈੱਲਫੇਅਰ ਕੈਟਲ ਪੌਂਡ ਵਿੱਚ 1200 ਦੇ ਕਰੀਬ ਬੇਸਹਾਰਾ ਗਾਵਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਗਊਸ਼ਾਲਾ ਦੇ ਕੇਅਰਟੇਕਰ ਅਤੇ ਮੈਂਬਰਾਂ ਨੇ ਗਊਸਾ਼ਲਾ ਵਿਖੇ ਚੱਲ ਰਹੇ ਤੇ ਹੋਣ ਵਾਲੇ ਹੋਰ ਕੰਮਾਂ ਦੀ ਜਾਣਕਾਰੀ ਡੀਡੀਪੀਓ ਨੂੰ ਦੱਸੀ। ਉਨ੍ਹਾਂ ਚੱਲ ਰਹੇ ਕੰਮਾਂ ਦੀ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਜੋ ਵੀ ਕੰਮ ਇਸ ਕੈਟਲ ਪੌਂਡ ਵਿੱਚ ਅਧੂਰੇ ਹਨ ਜਾਂ ਪੈਂਡਿੰਗ ਪਏ ਹਨ ੳਨ੍ਹਾਂ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੇ ਘੁੰਮਦੇ ਬੇਸਹਾਰਾ ਗਉਵੰਸ਼ ਨੂੰ ਗਉਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਬਾਖੂਬੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਗਉਸ਼ਾਲਾ ਦੇ ਸਟਾਫ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵੀ ਜਾਣੂੰ ਕਰਵਾਇਆ ਜਿਸ ਤੇ ਅਧਿਕਾਰੀ ਵੱਲੋਂ ਸਮੱਸਿਆਵਾ ਦਾ ਜਲਦ ਤੋਂ ਜਲਦ ਹਲ ਕਰਨ ਸਬੰਧੀ ਵੀ ਭਰੋਸਾ ਦਿੱਤਾ ਗਿਆ।
ਇਸ ਮੌਕੇ ਕੈਟਲ ਪਾਊਂਡ ਦੇ ਮੈਂਬਰ ਹਾਜਰ ਸਨ |