ਜਿਣਸੀ ਸੋਸ਼ਣ ਦਾ ਸ਼ਿਕਾਰ ਨਾਬਾਲਗ ਲੜਕੀ ਜਦੋਂ ਇੰਨਸਾਫ਼ ਲਈ ਥਾਣਾ ਫ਼ਿਲੌਰ ਪੁੱਜੀ ਤਾਂ ਥਾਣਾ ਮੁੱਖੀ ਫ਼ਿਲੌਰ ਨੇ ਇੰਨਸਾਫ਼ ਕਰਨ ਦੀ ਬਜਾਇ ਪੀੜਤ ਲੜਕੀ ਅਤੇ ਓਸ ਦੀ ਮਾਂ ਨਾਲ਼ ਕੀਤੀਆਂ ਅਸ਼ਲੀਲ ਹਰਕਤਾਂ- ਪੀੜਤ ਪਰਿਵਾਰ ਨੇ ਲਗਾਇਆ ਦੋਸ਼

– ਫ਼ਿਲੌਰ ਦੇ ਥਾਣਾ ਮੁਖੀ ਭੂਸ਼ਣ ਕੁਮਾਰ ਨੂੰ ਮੁਅੱਤਲ ਕਰਕੇ ਬਣਦਾ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ: ਲੋਕ ਇਨਸਾਫ਼ ਮੰਚ ਪੰਜਾਬ
(Rajinder Kumar) ਫ਼ਿਲੌਰ, 9 ਅਕਤੂਬਰ 2025: ਫ਼ਿਲੌਰ ਵਿੱਚ ਖ਼ਾਕੀ ਵਰਦੀ ਇੱਕ ਵਾਰ ਫਿਰ ਦਾਗ਼ਦਾਰ ਹੋਈ ਹੈ। ਮਾਮਲਾ ਇੱਕ ਨਾਬਾਲਗ ਲੜਕੀ ਨਾਲ਼ ਹੋਏ ਜਿਣਸੀ ਸੋਸ਼ਣ ਦਾ ਹੈ। ਲੋਕ ਇਨਸਾਫ਼ ਮੰਚ ਪੰਜਾਬ ਵਲੋਂ ਫ਼ਿਲੌਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਪੀੜਤ ਲੜਕੀ ਤੇ ਓਸ ਦੀ ਮਾਂ ਵਾਸੀ ਗੜਾ ਤਹਿਸੀਲ ਫਿਲੌਰ ਨੇ ਦਸਿਆ ਕਿ ਬੀਤੀ 23 ਅਤੇ 24 ਅਗਸਤ ਦੀ ਰਾਤ ਨੂੰ ਲੜਕੀ (ਮੀਨਾ) ਕਾਲਪਨਿਕ ਨਾਮ ਨਾਲ ਓਸ ਦੇ ਗਵਾਂਢੀ ਲੜਕੇ ਰੌਸ਼ਨ ਨੇ ਜਿਣਸੀ ਸੋਸ਼ਣ ਕੀਤਾ।
ਜਿਸ ਦੀ ਤੇ ਓਹ ਸਵੇਰੇ ਸਿਵਲ ਹਸਪਤਾਲ ਫ਼ਿਲੌਰ ਪੁੱਜੇ ਜਿੱਥੇ ਡਾਕਟਰਾਂ ਨੇ ਦਾਖ਼ਲ ਕਰਨ ਤੋਂ ਪਹਿਲਾਂ ਥਾਣਾ ਫ਼ਿਲੌਰ ਜਾਣ ਲਈ ਕਿਹਾ, ਤੇ ਅਸੀਂ ਸਾਰਾ ਪਰਿਵਾਰ ਥਾਣੇ ਫ਼ਿਲੌਰ ਚਲੇ ਗਏ ਅਤੇ ਆਪਣੀ ਰਿਪੋਰਟ ਲਿਖਣ ਨੂੰ ਕਿਹਾ ਜਿਸ ਤੇ ਥਾਣਾ ਮੁੱਖੀ ਭੂਸਨ ਕੁਮਾਰ ਨੇ ਲੜਕੀ ਅਤੇ ਮਾਤਾ ਚੁੰਨੀ ਦੇਵੀ ਨੂੰ ਥਾਣੇ ਅੰਦਰ ਬਣੇ ਇੱਕ ਰੂਮ ਵਿੱਚ ਜਾਣ ਲਈ ਕਿਹਾ, ਚੁੰਨੀ ਦੇਵੀ ਨੇ ਦਸਿਆ ਕਿ ਥਾਣਾ ਮੁੱਖੀ ਭੂਸਨ ਕੁਮਾਰ ਵਲੋਂ ਜਾਂਚ ਦੇ ਬਹਾਨੇ ਨਾਬਾਲਗ ਲੜਕੀ ਦੇ ਗੁਪਤ ਅੰਗਾਂ ਨੂੰ ਵਾਰ ਹੱਥ ਲਗਾਇਆ ਤੇ ਲੜਕੀ ਦੀਆਂ ਛਾਤੀਆਂ ਨੂੰ ਘੁੱਟਿਆ ਤੇ ਜਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਵਿਰੋਧ ਕਰਨ ਤੇ ਮਸਾ ਛੱਡਿਆ, ਅਤੇ ਲੜਕੀ ਨੂੰ ਛੱਡਣ ਤੋਂ ਬਾਅਦ ਭੂਸਨ ਕੁਮਾਰ ਨੇ ਮੇਰੀ ਬਰੈਸਟ ਨੂੰ ਹੱਥ ਲਗਾਇਆ ਤੇ ਕਿਹਾ ਕਿ ਅਗਰ ਕੇਸ ਵਿੱਚ ਲੜਕੇ ਨੂੰ ਸਖ਼ਤ ਸਜ਼ਾ ਦਿਵਾਉਣਾ ਹੈ ਹੈ ਤਾਂ ਮੇਰੇ ਅਨੁਸਾਰ ਚਲਣਾ ਪੇਵੇਗਾ।
ਫ਼ਿਰ ਬਿਨਾਂ ਕੇਸ ਦਰਜ ਕੀਤੇ ਹੀ ਓਹ ਮੈਨੂੰ ਆਪਣੇ ਫ਼ੋਨ ਤੋਂ ਵਾਰ ਵਾਰ ਫ਼ੋਨ ਕਰਕੇ ਕਿਤੇ ਬਾਹਰ ਮਿਲਣ ਲਈ ਬੁਲਾਉਂਦਾ ਰਿਹਾ, ਜਿਸ ਦੀ ਰਿਕਾਡਿੰਗ ਸਾਡੇ ਕੋਲ਼ ਹੈ। ਪੀੜਤ ਬੱਚੀ ਦੀ ਮਾਂ ਚੁੰਨੀ ਦੇਵੀ ਨੇ ਕਿਹਾ ਹੈ ਕਿ ਅਸੀਂ ਤਾਂ ਆਪਣੀ ਬੇਟੀ ਦੀ ਲੁੱਟੀ ਹੋਈ ਇੱਜ਼ਤ ਦਾ ਇਨਸਾਫ਼ ਲੈਣ ਲਈ ਗਏ ਸੀ ਪਰ ਖ਼ਾਕੀ ਵਰਦੀ ਵਾਲ਼ੇ ਨੇ ਸਾਡੀ ਇੱਜ਼ਤ ਦੀ ਥਾਣੇ ਅੰਦਰ ਹੀ ਤਾਰ ਤਾਰ ਕਰਨ ਦੀ ਕੋਸ਼ਿਸ ਕੀਤੀ ਹੈ। ਓਹਨਾਂ ਕਿਹਾ ਕਿ ਮੈਨੂੰ ਤੇ ਮੇਰੀ ਬੇਟੀ ਨੂੰ ਇੰਨਸਾਫ਼ ਮਿਲਣਾ ਚਾਹੀਦਾ ਹੈ ਤੇ ਇਸ ਥਾਣਾ ਮੁੱਖੀ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਓਹਨਾਂ ਕਿਹਾ ਕਿ ਅਗਰ ਸਾਬਕਾ ਸਰਪੰਚ ਰਾਜ ਕੁਮਾਰ ਹੰਸ, ਲੋਕ ਇਨਸਾਫ਼ ਮੰਚ ਦੇ ਆਗੂਆਂ ਨਾਲ ਸੰਪਰਕ ਨਾ ਕਰਦੇ ਤਾਂ ਜਿਹੜਾ ਪਰਚਾ ਦਰਜ਼ ਹੋਇਆ ਹੈ ਓਹ ਵੀ ਨਹੀਂ ਸੀ ਹੋਣਾ।
ਇਸ ਮੌਕੇ ਲ਼ੋਕ ਇਨਸਾਫ਼ ਮੰਚ ਪੰਜਾਬ ਦੇ ਪ੍ਰਧਾਨ ਜਰਨੈਲ ਫ਼ਿਲੌਰ, ਪ੍ਰਸ਼ੋਤਮਫ਼ਿਲੌਰ,ਸੀਨੀਅਰ ਆਗੂ ਮਾਸਟਰ ਹੰਸ ਰਾਜ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸੇਖੂਪੁਰ ਆਦਿ ਨੇ ਕਿਹਾ ਹੈ ਕਿ ਥਾਣਾ ਮੁਖੀ ਨੇ ਫ਼ਿਲੌਰ ਵਿੱਚ ਵਰਦੀ ਨੂੰ ਦਾਗ਼ਦਾਰ ਕੀਤਾ ਹੈ ਇਸ ਲਈ ਜਦੋਂ ਰੱਖਿਆ ਕਰਨ ਵਾਲ਼ੇ ਹੀ ਰਾਕਸ਼ਾਂ ਦਾ ਰੂਪ ਧਾਰ ਲੈਣ ਤਾਂ ਇੰਨਸਾਫ਼ ਕੌਣ ਕਰੇਗਾ। ਓਹਨਾਂ ਕਿਹਾ ਕਿ ਥਾਣਾ ਮੁਖੀ ਜਿਸਨੂੰ ਕਿ ਰਾਤ ਲਾਈਨ ਹਾਜ਼ਰ ਕੀਤਾ ਗਿਆ ਹੈ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਅੰਦੋਲਨ ਕੀਤਾ ਜਾਵੇਂਗਾ।
ਇਸ ਸੰਬੰਧੀ ਲੜਕੀ ਦੀ ਮਾਤਾ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜ਼ੀ ਪੀ ਪੰਜਾਬ ਨੂੰ ਪੱਤਰ ਲਿਖ ਕੇ ਇੰਨਸਾਫ਼ ਦੀ ਮੰਗ ਕੀਤੀ ਹੈ। ਓਧਰ ਫ਼ਿਲੌਰ ਪੁਲਿਸ ਨੇ ਥਾਣਾ ਫ਼ਿਲੌਰ ਵਿੱਚ FIR ਨੰਬਰ 0326 ਮਿਤੀ 05/10/2025 ਭਾਰਤੀ ਨਿਆਂ ਸਹਿੰਤਾ 2025 ਅਧੀਨ ਧਾਰਾ 65/1 ਅਤੇ 04, ਅਤੇ 05 ਅਧੀਨ ਰੌਸ਼ਨ ਲਾਲ ਪੁੱਤਰ ਅਨੰਤੂ ਤੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਗਈ ਹੈ।