ਮੁੱਖ ਮੰਤਰੀ ਰਾਹਤ ਫੰਡ ਲਈ ਡਿਪਟੀ ਕਸਿਮ਼ਨਰ ਨੂੰ 01 ਲੱਖ 12 ਹਜ਼ਾਰ ਰੁਪਏ ਦੇ ਚੈੱਕ ਸੌਂਪੇ

– ਕੁਦਰਤੀ ਆਫ਼ਤਾਂ ‘ਚ ਪੀੜਤਾਂ ਦੀ ਮਦਦ ਕਰਨਾ ਸ਼ਲਾਘਾਯੋਗ ਕਾਰਜ-ਡਿਪਟੀ ਕਮਿਸ਼ਨਰ
(Rajinder Kumar) ਮਾਨਸਾ, 29 ਸਤੰਬਰ 2025: ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਵੱਲੋਂ 35,000 ਰੁਪਏ, ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੀ ਤਰਫ਼ੋ 27,000 ਰੁਪਏ ਅਤੇ ਮੱਘਰ ਸਿੰਘ, ਪ੍ਰਧਾਨ ਮੈਨੇਜ਼ਮੈਂਟ ਕਮੇਟੀ ਵੱਲੋਂ ਨਿੱਜੀ ਤੌਰ ‘ਤੇ 50,000 ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਦਿੱਤਾ ਗਿਆ।
ਇਸ ਫੰਡ ਵਿਚ ਦਾਨ ਲਈ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਕੁਦਤਰੀ ਆਫ਼ਤਾਂ ਵਿਚ ਪੀੜਤਾਂ ਦੀ ਮਦਦ ਕਰਨਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਸਾਡੀ ਨੇਕ ਕਮਾਈ ਵਿਚੋਂ ਕੀਤੀ ਇਸ ਮਦਦ ਨਾਲ ਕਈ ਲੋਕਾਂ ਦੀ ਜ਼ਿੰਦਗੀ ਦੁਬਾਰਾ ਲੀਹ ‘ਤੇ ਚੜ੍ਹੇਗੀ ਅਤੇ ਉਹ ਫਿਰ ਤੋਂ ਮੁੱਖ ਧਾਰਾ ਵਿਚ ਆ ਕੇ ਆਪਣਾ ਖੁਸ਼ਹਾਲ ਜੀਵਨ ਬਸਰ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਦਾ ਹੀ ਕੁਦਤਰੀ ਆਫ਼ਤਾਂ ਦੌਰਾਨ ਪੀੜਤਾਂ ਦੀ ਮਦਦ ਲਈ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਕਿ ਮਾਨਵਤਾ ਦੀ ਸੇਵਾ ਵਿਚ ਇਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਡਾਇਰੈਕਟਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਸ੍ਰੀ ਦਰਸ਼ਨ ਸਿੰਘ, ਪ੍ਰਿੰਸੀਪਲ ਪਰਮਜੀਤ ਕੌਰ, ਮੈਨੇਜ਼ਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਸ੍ਰੀ ਹੰਸਰਾਜ, ਡਾਇਰੈਕਟਰ ਸ੍ਰੀ ਜੁਗਰਾਜ ਸਿੰਘ, ਮੱਘਰ ਸਿੰਘ ਪ੍ਰਧਾਨ ਮੈਨੇਜ਼ਮੈਂਟ ਕਮੇਟੀ ਤੋਂ ਇਲਾਵ ਸਟਾਫ ਮੈਂਬਰ ਮੌਜੂਦ ਸਨ।