ਵੱਡੀ ਖ਼ਬਰ: ਲੁਧਿਆਣਾ ਚ ਗੈਂਗਸਟਰ ਕਾਰਤਿਕ ਬਗਣ ਦਾ ਗੋਲੀਆਂ ਮਾਰ ਕੇ ਕਤਲ

(Rajinder Kumar) ਲੁਧਿਆਣਾ, 24 ਅਗਸਤ 2025: ਲੁਧਿਆਣਾ ਵਿਚ ਦੇਰ ਰਾਤ ਸੁੰਦਰ ਨਗਰ ਚ ਸ਼ਨੀਵਾਰ ਦੇਰ ਰਾਤ ਦੁਪਹੀਆ ਸਵਾਰ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੋਲ਼ੀਆਂ ਮਾਰ ਕੇ ਮੌਕੇ ਤੇ ਖਤਮ ਕਰ ਦਿਤਾ। ਇੱਕ ਨੌਜਵਾਨ ਨੂੰ ਪਿੱਠ ਵਿੱਚ ਗੋਲੀ ਲੱਗੀ ਜਦੋਂ ਕਿ ਦੂਜੇ ਦੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੋਲੀਆਂ ਲੱਗੀਆਂ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲੇ ਨੌਜਵਾਨ ਦਾ ਨਾਮ ਕਾਰਤਿਕ ਬੱਗਣ ਹੈ, ਜੋ ਕਿ ਘਾਟੀ ਮੁਹੱਲਾ ਦਾ ਰਹਿਣ ਵਾਲਾ ਹੈ ਮਾਮਲਾ ਪੁਰਾਣੀ ਰੰਜਿਸ਼ ਦਾ ਦਸਿਆ ਜਾ ਰਿਹਾ ਹੈ । ਲਗਭਗ ਢਾਈ ਸਾਲ ਪਹਿਲਾਂ ਕੁਝ ਲੋਕਾਂ ਨੇ ਇਸ ਨੌਜਵਾਨ ‘ਤੇ ਗੋਲੀਬਾਰੀ ਕੀਤੀ ਸੀ। ਉਸ ਸਮੇਂ ਨੌਜਵਾਨ ਬਚ ਗਿਆ ਅਤੇ ਗੋਲੀ ਉਸ ਦੇ ਪੱਟ ‘ਤੇ ਲੱਗ ਗਈ।ਮ੍ਰਿਤਕ ਦੇ ਸ਼ਰੀਰ ਤੇ ਕਰੀਬ 6 ਗੋਲ਼ੀਆਂ ਲਗੀਆਂ ਅਪਰਾਧੀ ਮੌਕੇ ਟੋਹ ਫਰਾਰ ਦਸੇ ਜਾ ਰਹੇ ਹਨ।