ਥਾਈਲੈਂਡ ’ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਅਵਤਾਰ ਲਾਲ ਭੁੱਟੇ ਨੂੰ ਵਿਧਾਇਕ ਜਿੰਪਾ ਨੇ ਕੀਤਾ ਸਨਮਾਨਿਤ

0

(Rajinder Kumar) ਹੁਸ਼ਿਆਰਪੁਰ, 14 ਅਗਸਤ 2025: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼ਹਿਰ ਦੇ ਗੌਰਵ, 53 ਸਾਲਾ ਅਵਤਾਰ ਲਾਲ (ਭੁੱਟੋ) ਦਾ ਸਨਮਾਨ ਕੀਤਾਜਿਨ੍ਹਾਂ ਨੇ ਅੰਤਰ ਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਥਾਈਲੈਂਡ ਦੇ ਪੱਟਾਇਆ ਅਤੇ ਬੈਂਕਾਕ ਵਿੱਚ ਹੋਏ ਆਈ.ਬੀ.ਐਫ.ਐਫ ਮੁਕਾਬਲੇ ਦੇ ਮਾਸਟਰ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਵਿਧਾਇਕ ਜਿੰਪਾ ਨੇ ਕਿਹਾ ਕਿ ਅਵਤਾਰ ਲਾਲ ਨੇ ਵਿਦੇਸ਼ੀ ਧਰਤੀ ਤੇ ਤਿਰੰਗਾ ਲਹਿਰਾ ਕੇ ਨਾ ਸਿਰਫ ਆਪਣੇ ਪਰਿਵਾਰ ਅਤੇ ਖੇਤਰ ਦਾ ਮਾਣ ਵਧਾਇਆਸਗੋਂ ਇਹ ਵੀ ਸਾਬਤ ਕੀਤਾ ਕਿ ਲਗਨਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਕਿਸੇ ਵੀ ਉਮਰ ਵਿੱਚ ਵੱਡੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। ਉਨ੍ਹਾਂ ਦਾ ਸੋਨ ਤਮਗਾ ਸਾਡੀ ਮਿੱਟੀ ਦੀ ਤਾਕਤਪ੍ਰਤਿਭਾ ਅਤੇ ਜਨੂੰਨ ਦਾ ਪ੍ਰਤੀਕ ਹੈ।

ਸਨਮਾਨ ਸਮਾਰੋਹ ਵਿੱਚ ਵਿਧਾਇਕ ਜਿੰਪਾ ਨੇ ਕਿਹਾ ਕਿ ਖੇਡਾਂ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਅਵਤਾਰ ਲਾਲ ਵਰਗੇ ਪ੍ਰਤਿਭਾਸ਼ਾਲੀ ਖਿਡਾਰੀਆਂ ਦਾ ਯੋਗਦਾਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਵਤਾਰ ਲਾਲ ਨੇ ਦਿਖਾਇਆ ਹੈ ਕਿ ਜੇ ਜਨੂੰਨ ਅਤੇ ਲਗਨ ਹੋਵੇ ਤਾਂ ਉਮਰ ਮਾਇਨੇ ਨਹੀਂ ਰੱਖਦੀ। ਉਸਦਾ ਸੋਨ ਤਗਮਾ ਹੁਸ਼ਿਆਰਪੁਰ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗਾ।

ਵਿਧਾਇਕ ਜਿੰਪਾ ਨੇ ਇਹ ਵੀ ਭਰੋਸਾ ਦਿੱਤਾ ਕਿ ਖੇਡਾਂ ਅਤੇ ਸਿਹਤ ਦੇ ਖੇਤਰ ਵਿੱਚ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਅਤੇ ਤੰਦਰੁਸਤੀ ਵੱਲ ਵਧਣ ਦਾ ਸੱਦਾ ਦਿੱਤਾਤਾਂ ਜੋ ਉਹ ਵੀ ਅਵਤਾਰ ਲਾਲ ਵਾਂਗ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਅਵਤਾਰ ਲਾਲ ਨੇ ਇਸ ਮੌਕੇ ਵਿਧਾਇਕ ਜਿੰਪਾ ਅਤੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਹੀ ਨਹੀਂਸਗੋਂ ਪੂਰੇ ਹੁਸ਼ਿਆਰਪੁਰ ਅਤੇ ਪੰਜਾਬ ਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਨਿਯਮਤ ਅਭਿਆਸਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਜ਼ਿੰਦਗੀ ਵਿੱਚ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਇਲਾਕੇ ਦੇ ਪਤਵੰਤੇਖੇਡ ਪ੍ਰੇਮੀ ਅਤੇ ਅਵਤਾਰ ਲਾਲ ਦਾ ਪਰਿਵਾਰ ਵੀ ਮੌਜੂਦ ਸੀ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ

About The Author

Leave a Reply

Your email address will not be published. Required fields are marked *

You may have missed