ਡਿਪਟੀ ਕਮਿਸ਼ਨਰ ਵੱਲੋਂ ਮੀਹ ਪ੍ਰਭਾਵਿਤ ਪਿੰਡਾਂ ਦਾ ਦੌਰਾ

(Rajinder Kumar) ਅਬੋਹਰ, 4 ਅਗਸਤ 2025: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਅਬੋਹਰ ਸਬ ਡਿਵੀਜ਼ਨ ਅਧੀਨ ਪੈਂਦੇ ਵੱਖ-ਵੱਖ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨਾਂ ਨੇ ਢੀਂਗਾਂ ਵਾਲੀ, ਰੁਕਨਪੁਰਾ , ਪੱਟੀ ਬੀਲਾ ਅਤੇ ਵਰਿਆਮ ਖੇੜਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਿੱਥੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਹੀ ਅਧਿਕਾਰੀਆਂ ਨੂੰ ਜਲ ਨਿਕਾਸੀ ਦੇ ਕਾਰਜ ਤੇਜ਼ੀ ਨਾਲ ਨੇਪਰੇ ਚਾੜਨ ਦੀ ਹਦਾਇਤ ਕੀਤੀ ।ਉਹਨਾਂ ਨੇ ਕਿਹਾ ਕਿ ਅਚਾਨਕ ਥੋੜੇ ਸਮੇਂ ਵਿੱਚ ਜਿਆਦਾ ਵਰਖਾ ਆਉਣ ਕਾਰਨ ਜਲ ਭਰਾਵ ਦੀ ਸਮੱਸਿਆ ਆਈ ਹੈ। ਉਹਨਾਂ ਆਖਿਆ ਕਿ ਡਰੇਨੇਜ ਵਿਭਾਗ ਤੋਂ ਇਲਾਵਾ ਪੰਚਾਇਤ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਤਰਜੀਹੀ ਅਧਾਰ ਤੇ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ।


ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਮੁਸਤੈਦੀ ਅਤੇ ਤਨਦੇਹੀ ਨਾਲ ਜਲ ਨਿਕਾਸੀ ਦੇ ਕਾਰਜ ਵਿੱਚ ਲੱਗਿਆ ਹੋਇਆ ਹੈ ਅਤੇ ਜਲਦ ਹੀ ਸਾਰਾ ਪਾਣੀ ਬਾਹਰ ਕੱਢ ਦਿੱਤਾ ਜਾਵੇਗਾ। ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਫੀਲਡ ਵਿੱਚ ਰਹਿ ਕੇ ਜਲ ਨਿਕਾਸੀ ਕਾਰਜਾਂ ਦੀ ਨਿਗਰਾਨੀ ਕਰਨ। ਇਸ ਮੌਕੇ ਅਬੋਹਰ ਦੇ ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ ਵੀ ਉਹਨਾਂ ਦੇ ਨਾਲ ਹਾਜ਼ਰ ਸਨ।
ਜਿਕਰ ਯੋਗ ਹੈ ਕਿ 1 ਅਗਸਤ ਵਾਲੇ ਦਿਨ ਪਈ ਭਾਰੀ ਵਰਖਾ ਨਾਲ ਜ਼ਿਲ੍ਹ ਦੇ ਕੁਝ ਪਿੰਡਾਂ ਵਿੱਚ ਜਲ ਭਰਾਵ ਦੀ ਸਥਿਤੀ ਬਣ ਗਈ ਸੀ