ਪੰਜਾਬ ਸਰਕਾਰ ਵੱਲੋਂ ਅਨਾਥ ਬੱਚਿਆਂ ਲਈ ਪੈਨਸ਼ਨ ਸਕੀਮ 4000 ਪ੍ਰਤੀ ਮਹੀਨਾ ਵਜੋਂ ਮਦਦ

(Rajinder Kumar) ਪਟਿਆਲਾ, 29 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਤੇ ਬੱਚਿਆਂ ਦੀ ਭਲਾਈ ਵੱਲ ਇੱਕ ਹੋਰ ਉੱਤਮ ਕਦਮ ਚੁੱਕਦਿਆਂ, ਅਨਾਥ ਜਾਂ ਅਰਧ-ਅਨਾਥ ਬੱਚਿਆਂ ਲਈ ਇੱਕ ਵਿੱਤੀ ਸਹਾਇਤਾ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਉਹ ਬੱਚੇ, ਜਿਨ੍ਹਾਂ ਦੇ ਮਾਤਾ-ਪਿਤਾ ਵਿੱਚੋਂ ਪਿਤਾ ਨਹੀਂ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਵਜੋਂ ਪੈਨਸ਼ਨ ਦਿੱਤੀ ਜਾਵੇਗੀ। ਇਹ ਯੋਜਨਾ ਆਰਥਿਕ ਤੌਰ ‘ਤੇ ਪਿੱਛੜੇ ਅਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ।
ਇਸ ਯੋਜਨਾ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਆਸਾਨ ਅਤੇ ਸਧਾਰਣ ਰੱਖੀ ਗਈ ਹੈ। ਇਹ ਫਾਰਮ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਟਿਆਲਾ ਦੇ ਦਫ਼ਤਰ, ਰੂਮ ਨੰਬਰ 150, ਬਲਾਕ ਸੀ ਐਕਸਟੈਨਸ਼ਨ, ਮਿੰਨੀ ਸਕਤਰੇਤ, ਪਟਿਆਲਾ ਤੋਂ ਮੁਫ਼ਤ ਮਿਲ ਰਿਹਾ ਹੈ। ਫਾਰਮ ਭਰਨ ਸਮੇਂ ਬੱਚੇ ਦਾ ਆਧਾਰ ਕਾਰਡ ਅਤੇ ਮਾਤਾ (ਜੋ ਗਾਰਡੀਅਨ ਹੋਵੇ) ਦਾ ਆਮਦਨ ਸਰਟੀਫਿਕੇਟ ਲਾਜ਼ਮੀ ਦਸਤਾਵੇਜ਼ ਵਜੋਂ ਪੇਸ਼ ਕਰਨਾ ਹੋਵੇਗਾ।