ਬਾਰਡਰ ਅਤੇ ਦਿਹਾਤੀ ਇਲਾਕਿਆਂ ਦੇ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਦਾ ਇੱਕ ਹੋਰ ਵਾਧੂ ਮੌਕਾ

0

– ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਫੈਸਲਾ

– ਦਾਖਲੇ ਲਈ ਅਰਜ਼ੀਆਂ 17 ਜੁਲਾਈ ਤੱਕ ਜਮ੍ਹਾਂ ਕਰਵਾਈਆਂ ਜਾਣ

ਅੰਮ੍ਰਿਤਸਰ, 15 ਜੁਲਾਈ 2025: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਬਾਰਡਰ ਅਤੇ ਰੂਰਲ ਏਰੀਆ ਵਾਲੇ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਵਧਾਉਣ ਲਈ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇਸ ਤਹਿਤ ਯੂਨੀਵਰਸਿਟੀ ਵੱਲੋਂ ਉਕਤ ਵਰਗਾਂ ਹੇਠ ਵੱਖ-ਵੱਖ ਕੋਰਸਾਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਉੱਤੇ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ 17 ਜੁਲਾਈ ਤੱਕ ਅੰਤਿਮ ਮੌਕਾ ਦਿੱਤਾ ਗਿਆ ਹੈ।

ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਦਾਖਲਾ ਅਰਜ਼ੀ ਦੌਰਾਨ ਬਾਰਡਰ ਜਾਂ ਰੂਰਲ ਵਰਗ ਦੀ ਚੋਣ ਨਹੀਂ ਕੀਤੀ ਸੀ ਜਾਂ ਅਣਜਾਣੇ ਵਿਚ ਛੱਡ ਦਿੱਤਾ ਸੀ, ਜਿਸ ਕਾਰਨ ਕਈ ਸੀਟਾਂ ਖਾਲੀ ਰਹਿ ਗਈਆਂ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਆਪਣਾ ਵਰਗ ਦਰਜ ਕਰਵਾਉਣ ਲਈ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ।ਵਿਦਿਆਰਥੀ ਆਪਣੇ ਬਾਰਡਰ ਜਾਂ ਰੂਰਲ ਏਰੀਆ ਸਰਟੀਫਿਕੇਟ ਨਾਲ IT Solutions ਦਫ਼ਤਰ, ਮਹਾਰਾਜਾ ਰਣਜੀਤ ਸਿੰਘ ਭਵਨ (ਮੁੱਖ ਲਾਇਬ੍ਰੇਰੀ ਦੇ ਸਾਹਮਣੇ), GNDU ਵਿਖੇ ਸਰਿਪੋਰਟ ਕਰ ਸਕਦੇ ਹਨ।

ਇਸ ਮੌਕੇ ਸਬੰਧੀ ਡੀਨ ਅਕੈਡਮਿਕ ਅਫੇਅਰਜ਼ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਬਾਰਡਰ ਅਤੇ ਪਿੰਡ ਖੇਤਰਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸਾਂ ਵਿੱਚ 5-5 ਫੀਸਦੀ ਵਾਧੂ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜੋ ਸੈਕੜੇ ਵਿਦਿਆਰਥੀਆਂ ਲਈ ਨਵੀਂ ਉਡੀਕ ਬਣ ਸਕਦੀਆਂ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ 17 ਜੁਲਾਈ ਤੋਂ ਬਾਅਦ ਦਾਖਲਾ ਪ੍ਰਕਿਰਿਆ ਮੈਰਿਟ ਦੇ ਆਧਾਰ ‘ਤੇ ਹੋਵੇਗੀ ਅਤੇ ਕੌਂਸਲਿੰਗ ਦਾ ਸਮਾਂ ਅਤੇ ਤਰੀਕ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ http://online.gndu.ac.in ’ਤੇ ਜਾਰੀ ਕੀਤਾ ਜਾਵੇਗਾ।

ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਲਾਭ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ, “ਇਹ ਪਹਿਲਕਦਮੀ ਸਰਹੱਦੀ ਤੇ ਦਿਹਾਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਵੱਲ ਲਿਆਂਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗੀ।”

About The Author

Leave a Reply

Your email address will not be published. Required fields are marked *