ਧਰਾਂਗ ਵਾਲਾ ਸਕੂਲ ’ਚ ਵਿਦਿਆਰਥੀਆਂ ਨੇ ਚਾਰਟਾਂ ਰਾਹੀਂ ਦਿੱਤਾ ਵਧਦੀ ਆਬਾਦੀ ਨੂੰ ਰੋਕਣ ਦਾ ਸੁਨੇਹਾ

(Rajinder Kumar) ਫਾਜ਼ਿਲਕਾ, 14 ਜੁਲਾਈ 2025: ਯੁਵਾ ਭਾਰਤ ਵਿਭਾਗ ਵੱਲੋਂ, ਜ਼ਿਲ੍ਹਾ ਯੂਥ ਅਫ਼ਸਰ ਮਨੀਸ਼ਾ ਗੋਇਲ ਦੀ ਅਗਵਾਈ ਹੇਠ, ਵਿਦਿਆਰਥੀਆਂ ਵਿਚ ਵਧਦੀ ਆਬਾਦੀ ਨੂੰ ਰੋਕਣ ਹਿਤ ਜਾਗਰੂਕਤਾ ਪੈਦਾ ਕਰਨ ਲਈ ਚਾਰਟ ਮੁਕਾਬਲੇ ਆਯੋਜਿਤ ਕੀਤੇ ਗਏ। ਤਾਂ ਜੋ ਲੋਕਾਂ ਅੰਦਰ ਇਸ ਪ੍ਰਤੀ ਜਾਗਰੂਕਤਾ ਪੈਦਾ ਹੋਵੇ।
ਉਨ੍ਹਾਂ ਕਿਹਾ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਰਾਂਗ ਵਾਲਾ ਵਿਖ਼ੇ ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ਨੌਵੀਂ ਜਮਾਤ ਦੀ ਦਿਵਤਾ, ਦੂਜੇ ਨੰਬਰ ਤੇ ਦਸਵੀਂ ਜਮਾਤ ਦੀ ਨਿਸ਼ਾ ਗੋਇਲ ਤੇ ਤੀਸਰੇ ਨੰਬਰ ਤੇ ਸੱਤਵੀ ਜਮਾਤ ਦੀ ਜਾਨਵੀ ਰਹੇ |
ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਬਰਾੜ, ਰਾਮ ਚੰਦਰ ਸਟਾਫ ਅੰਜੂ ਆਦਿ ਹਾਜਰ ਸਨ |