ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਆਪ ਚ ਸ਼ਾਮਲ

– ਚੱਬੇਵਾਲ ਤੇ ਹਰਜੀ ਮਾਨ ਨੇ ਕਰਵਾਇਆ ਸ਼ਾਮਲ
(Rajinder Kumar) ਫਗਵਾੜਾ, 13 ਜੁਲਾਈ 2025: ਸ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਕਿਸਾਨਾਂ ਅਤੇ ਆੜਤੀਆਂ ਦੀ ਬੇਹਤਰੀ ਅਤੇ ਖੁਸ਼ਹਾਲੀ ਲਈ ਜੌ ਉਸਾਰੂ ਕਦਮ ਚੁੱਕੇ ਗਏ ਨੇ ਉਨ੍ਹਾਂ ਤੌ ਪ੍ਰਭਾਵਤ ਹੋ ਕੁਲਵੰਤ ਰਾਏ ਪੱਬੀ ਜੀ ਮੀਤ ਪ੍ਰਧਾਨ ਆੜਤਿਆਂ ਐਸੋਸੀਏਸ਼ਨ ਪੰਜਾਬ, ਪ੍ਰਧਾਨ ਆੜਤੀਆ ਐਸੋਸੀਏਸ਼ਨ ਫਗਵਾੜਾ ਅਤੇ ਟਕਸਲੀ ਕਾਂਗਰਸੀ ਆਗੂ ਨੂੰ ਸ਼੍ਰੀ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਜੀ ਅਤੇ ਹਰਜੀ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ।
ਇਹਨਾਂ ਆਗੂਆਂ ਨੇ ਕਿਹਾ ਕਿ ਪੱਬੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ । ਇਸ ਮੌਕੇ ਸ਼੍ਰੀ ਰਾਮ ਪਾਲ ਉੱਪਲ ਮੇਅਰ ਫਗਵਾੜਾ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ।