ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਸਰਕਾਰੀ ਆਈ.ਟੀ.ਆਈ ਫਾਜਿਲਕਾ ਵੱਲੋਂ ਸਾਂਝੇ ਤੌਰ ‘ਤੇ 09 ਜੁਲਾਈ 2025 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

(Rajinder Kumar) ਫਾਜ਼ਿਲਕਾ, 08 ਜੁਲਾਈ 2025: ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਅਤੇ ਸਰਕਾਰੀ ਆਈ.ਟੀ.ਆਈ ਫਾਜਿਲਕਾ ਦੇ ਸਹਿਯੋਗ ਨਾਲ ਮਿਤੀ 09 ਜੁਲਾਈ 2025 ਦਿਨ ਬੁਧਵਾਰ ਨੂੰ ਸਰਕਾਰੀ ਆਈ.ਟੀ.ਆਈ. ਫਾਜਿਲਕਾ ਵਿਖੇ ਜਿਲੇ੍ ਦੇ ਦੋ ਸਾਲਾ ਟਰੇਡ ਐਨ.ਸੀ.ਵੀ.ਟੀ/ਐਸ.ਸੀ.ਵੀ.ਟੀ ਆਈ.ਟੀ.ਆਈ. ਪਾਸ ਆਉੂਟ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਟੋਮੋਬਾਇਲ ਇਸਟਰੀ ਦੀ ਮਸ਼ਹੂਰ ਕੰਪਨੀ ਸਵਰਾਜ ਇੰਜਣ ਲਿਮਟਿਡ ਮੋਹਾਲੀ, ਪੰਜਾਬ ਦੁਆਰਾ ਪ੍ਰਾਰਥੀਆਂ ਦੀ ਚੋਣ ਕੀਤੀ ਜਾਣੀ ਹੈ। ਇਸ ਵਿੱਚ ਟੇ੍ਰਡ ਮਸ਼ੀਨਿਸਟ, ਮਕੈਨਿਕ ਮੋਟਰ ਵਹੀਕਲ, ਟੂਲ ਅਤੇ ਡਾਈ ਮੇਕਰ, ਟਰਨਰ, ਮਕੈਨੀਕਲ ਡੀਜ਼ਲ ਅਤੇ ਮਕੈਨਿਕ ਟਰੈਕਅਰ ਪਾਸ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਵਿੱਚ ਵਜ਼ੀਫਾ/ਮਹਿਨਤਾਨਾ 15000/— ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਸਰਕਾਰੀ ਆਈ.ਟੀ.ਆਈ. ਦੇ ਪਲੇਸਮੈਂਟ ਇੰਚਾਰਜ ਸ਼੍ਰੀ ਰਾਏ ਸਾਹਿਬ(7009529866) ਜਾਂ ਅਜੈ ਸਿੰਘ(9306197730) ਨਾਲ ਸੰਪਰਕ ਕੀਤਾ ਜਾ ਸਕਦਾ ਹੈ।