ਇੰਡੀਅਨ ਏਅਰ ਫੋਰਸ ’ਚ ਬਤੌਰ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 31 ਜੁਲਾਈ ਤੱਕ, ਆਨਲਾਈਨ ਪ੍ਰੀਖਿਆ 25 ਸਤੰਬਰ ਨੂੰ

0

– ਵੈਬ ਪੋਰਟਲ https://agnipathvayu.cdac.in ’ਤੇ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ

(Rajinder Kumar) ਜਲੰਧਰ, 8 ਜੁਲਾਈ 2025: ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਏਅਰ ਫੋਰਸ, ਅੰਬਾਲਾ ਯੂਨਿਟ ਵੱਲੋਂ ਪੰਜਾਬ ਵਿੱਚ ਅਗਨੀਵੀਰ ਵਾਯੂ-02/2026 (ਇਨਟੇਕ) ਲਈ ਭਰਤੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 11 ਜੁਲਾਈ ਤੋਂ 31 ਜੁਲਾਈ 2025 ਤੱਕ ਵੈਬ ਪੋਰਟਲ https://agnipathvayu.cdac.in ’ਤੇ ਕੀਤੀ ਜਾ ਸਕਦੀ ਹੈ। ਆਨਲਾਈਨ ਪ੍ਰੀਖਿਆ 25 ਸਤੰਬਰ 2025 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਭਰਤੀ ਲਈ ਉਮੀਦਵਾਰ ਲੜਕੇ ਅਤੇ ਲੜਕੀ ਦਾ ਜਨਮ 2 ਜੁਲਾਈ 2005 ਅਤੇ 2 ਜਨਵਰੀ 2009 ਦਰਮਿਆਨ ਹੋਣਾ ਚਾਹੀਦਾ ਹੈ।

ਵਿੱਦਿਅਕ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਮੀਦਵਾਰ ਨੇ ਕੇਂਦਰ/ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਗਣਿਤ, ਭੌਤਿਕੀ ਅਤੇ ਅੰਗਰੇਜ਼ੀ ਸਹਿਤ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ ਕੇਂਦਰ/ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾਵਾਂ ਤੋਂ ਇੰਜੀਨਿਅਰਿੰਗ ਦਾ ਤਿੰਨ ਸਾਲਾ ਡਿਪਲੋਮਾ ਕੋਰਸ (ਮਕੈਨਿਕਲ/ ਇਲੈਕਟ੍ਰੀਕਲ/ ਇਲੈਕਟ੍ਰਾਨਿਕਸ, ਆਟੋਮੋਬਾਇਲ/ ਕੰਪਿਊਟਰ ਸਾਇੰਸ/ ਇੰਸਟੂਮੈਨਟੇਸ਼ਨ ਟੈਕਨਾਲੋਜੀ/ ਇਨਫੋਰਮੇਸ਼ਨ ਟੈਕਨਾਲੋਜੀ) ਘੱਟੋ-ਘੱਟ 50 ਪ੍ਰਤੀਸ਼ਤ ਅੰਕਾ ਅਤੇ ਡਿਪਲੋਮਾ ਕੋਰਸ (ਜਾਂ ਇੰਟਰਮੀਡੀਏਟ/ ਮੈਟ੍ਰਿਕੁਲੇਸ਼ਨ) ਅੰਗਰੇਜ਼ੀ ਵਿਸ਼ੇ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ ਹੋਵੇ (ਜੇਕਰ ਅੰਗਰੇਜ਼ੀ ਡਿਪਲੋਮਾ ਕੋਰਸ ਵਿੱਚ ਵਿਸ਼ਾ ਨਹੀਂ ਹੈ) ਜਾਂ ਗੈਰ ਵਿਵਸਾਇਕ ਵਿਸ਼ੇ ਦੇ ਨਾਲ ਦੋ ਸਾਲਾ ਵਿਵਸਾਇਕ ਕੋਰਸ ਪਾਸ ਕੀਤਾ ਹੋਵੇ। ਕੇਂਦਰ/ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਅਤੇ ਵੋਕੇਸ਼ਨਲ ਕੋਰਸ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ (ਜਾਂ ਇੰਟਰਮੀਡੀਏਟ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ) ਪ੍ਰਾਪਤ ਕੀਤੇ ਹੋਣ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਗਿਆਨ ਵਿਸ਼ਿਆਂ ਤੋਂ ਇਲਾਵਾ ਉਮੀਦਵਾਰ ਨੇ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕਿਸੇ ਵੀ ਸਟ੍ਰੀਮ/ ਵਿਸ਼ੇ ਵਿੱਚ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਅਤੇ ਵਿਵਸਾਇਕ ਵਿਸ਼ੇ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ (ਜਾਂ ਇੰਟਰਮੀਡੀਏ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ।) ਪ੍ਰਾਪਤ ਕੀਤੇ ਹੋਣ ਜਾਂ ਗੈਰ ਵਿਵਸਾਇਕ ਵਿਸ਼ੇ ਦੇ ਨਾਲ ਦੋ ਸਾਲਾ ਵਿਵਸਾਇਕ ਕੋਰਸ ਪਾਸ ਕੀਤਾ ਹੋਵੇ। ਕੇਂਦਰ/ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕਾਂ (ਇੰਟਰਮੀਡੀਏਟ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ) ਨਾਲ ਪਾਸ ਕੀਤਾ ਹੋਵੇ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ https://agnipathvayu.cdac.in ’ਤੇ ਲਾਗ ਇਨ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *