ਐਸਡੀਐਮ ਸਮਾਣਾ ਦੀ ਟੀਮ ਵੱਲੋਂ ਸਕੂਲ ਖੁਲ੍ਹਦਿਆਂ ਹੀ ਸੇਫ਼ ਸਕੂਲ ਵਾਹਨ ਨੀਤੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ, ਖਾਮੀਆਂ ਸਾਹਮਣੇ ਆਉਣ ਉਤੇ 22 ਚਲਾਨ ਕੱਟੇ

0

– ਬੱਸਾਂ ਵਿਚਲੀਆਂ ਖਾਮੀਆਂ 15 ਦਿਨਾਂ ਵਿੱਚ ਦੂਰ ਕਰਨ ਦੀ ਹਦਾਇਤ, ਦੁਬਾਰਾ ਚੈ‌ਕਿੰਗ ਕਰਕੇ ਚਲਾਨ ਕੱਟਣ ਸਮੇਤ ਵਾਹਨ ਜ਼ਬਤ ਵੀ ਹੋਣਗੇ-ਰਿਚਾ ਗੋਇਲ

(Rajinder Kumar) ਸਮਾਣਾ, 7 ਜੁਲਾਈ 2025: ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਦੀ ਅਗਵਾਈ ਹੇਠਲੀ ਵਿਸ਼ੇਸ਼ ਟੀਮ ਨੇ ਅੱਜ ਸਕੂਲ ਖੁਲ੍ਹਦਿਆਂ ਹੀ ਸਬ ਡਵੀਜਨ ਅੰਦਰ ਪੈਂਦੇ ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਕਰਕੇ 22 ਚਲਾਨ ਕੱਟੇ ਗਏ।

ਜਿਕਰਯੋਗ ਹੈਕਿ ਸਮਾਣਾ ਰੋਡ ਉਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਬੱਚਿਆਂ ਦੀਆਂ ਜਾਨਾਂ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਮੁਤਾਬਿਕ ਸਬ ਡਵੀਜਨ, ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਰਿਚਾ ਗੋਇਲ ਨੇ ਦੱਸਿਆ ਕਿ ਜੂਨ, ਮਹੀਨੇ ਵਿੱਚ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਇਨਚਾਰਜਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਵਿੱਚ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਲਈ ਵਰਤੀ ਜਾ ਰਹੀ ਸਕੂਲ ਅਤੇ ਪ੍ਰਾਈਵੇਟ ਟਰਾਂਸਪੋਰਟ ਦਾ ਡਾਟਾ ਭੇਜਿਆ ਜਾਵੇ ਤਾਂ ਜੋ ਉਹਨਾਂ ਦੇ ਕਾਗਜਾਤ ਚੈਕ ਕੀਤੇ ਜਾ ਸਕਣ।

About The Author

Leave a Reply

Your email address will not be published. Required fields are marked *