ਫਾਜ਼ਿਲਕਾ ਸਿਹਤਨਾਮਾ- ਸਿਹਤ ਵਿਭਾਗ ਡੇਂਗੂ ਖਿਲਾਫ ਸਰਗਰਮ, ਚਲਾਇਆ ਗਿਆ ਜਾਗਰੂਕਤਾ ਅਭਿਆਨ

(Rajinder Kumar) ਫਾਜਿਲਕਾ, 7 ਜੁਲਾਈ 2025: ਸਿਵਲ ਸਰਜਨ ਫਾਜਿਲਕਾ ਡਾ ਰਾਜ ਕੁਮਾਰ ਅਤੇ ਜਿਲਾ ਮਾਹਾਮਾਰੀ ਅਫਸਰ ਡਾ ਸੁਨੀਤਾ ਕੰਬੋਜ ਸੀਨੀਅਰ ਮੈਡੀਕਲ ਅਫਸਰ ਡਾ ਕਵੀਤਾ ਸਿੰਘ ਅਤੇ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਬਲਾਕ ਡੱਬਵਾਲਾ ਕਲਾਂ ਵਿਖੇ ਡੇਂਗੂ ਰੈਲੀ ਕੀਤੀ ਗਈ।ਇਸ ਰੈਲੀ ਵਿੱਚ ਮੈਡੀਕਲ ਅਫਸਰ ਡਾ ਦੂਸ਼ੰਤ ਕੁਮਾਰ ਅਤੇ ਡਾ ਪੰਕਜ ਚੋਹਾਨ ਜੀ ਵੱਲੋ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ।ਇਸ ਡੇਂਗੂ ਜਾਗਰੂਕਤਾ ਰੈਲੀ ਵਿੱਚ ਵੱਖ-ਵੱਖ ਸਿਹਤ ਕੇਂਦਰਾਂ ਆਏ ਸਿਹਤ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ।
ਸਿਹਤ ਸੁਪਰਵਾਇਜਰ ਵਿਜੈ ਨਾਗਪਾਲ ਨੇ ਪਿੰਡ ਵਾਸੀਆ ਨੂੰ ਦਸਿਆ ਕਿ ਆਪਣੇ ਘਰਾਂ ਦੇ ਆਸ ਪਾਸ ਪਾਣੀ ਨਾ ਖੜਾ ਹੋਣ ਦਿਉ।ਆਪਣੇ ਘਰਾਂ ਦੇ ਕੁਲਰ, ਫਰਿਜ ਦੀ ਵੇਸਟ ਪਾਣੀ ਵਾਲੀ ਟ੍ਰੈਅ,ਪੰਛੀਆਂ ਦੇ ਪਾਣੀ ਪੀਣ ਵਾਲੇ ਪੋਰਟ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਸਾਫ ਕਰਕੇ ਭਰੇ ਜਾਣ। ਇਸ ਤੋ ਇਲਾਵਾ ਰਾਤ ਨੂੰ ਸੋਣ ਵੇਲੇ ਪੂਰੀਆਂ ਬਾਹਾਂ ਵਾਲੇ ਕਪੜੇ ਪਾਕੇ ਸੋਵੋ।ਕੋਈ ਵੀ ਬੁਖਾਰ ਹੋਵੇ ਆਪਣੇ ਨੇੜੇ ਦੇ ਸਿਹਤ ਕੇਦਰ,ਡਿਸਪੈਸਰੀ,ਮੁੱਹਲਾ ਕਲੀਨਿਕ,ਜਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਇਆ ਜਾਵੇ।