ਫਾਜ਼ਿਲਕਾ ਸਿਹਤਨਾਮਾ-“ਫੂਡ ਸੇਫਟੀ ਵੈਨ” ਤੋਂ ਕਰਵਾਓ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੁਣਵੱਤਾ ਦੀ ਜਾਂਚ, ਤੇ ਰਹੋ ਸਿਹਤਮੰਦ

(Rajinder Kumar) ਫਾਜ਼ਿਲਕਾ, 3 ਜੁਲਾਈ 2025: ਫਾਜ਼ਿਲਕਾ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਜ਼ਿਲ੍ਹੇ ਵਿਚ ਵਿਭਾਗ ਨੇ ਇਕ ਫੂਡ ਸੇਫਟੀ ਵੈਨ ਦਿੱਤੀ ਹੈ, ਜਿੱਥੇ ਲੋਕ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਨੂੰ ਫੂਡ ਸੇਫਟੀ ਵੈਨ ਰਾਹੀਂ ਟੈਸਟ ਕਰਵਾ ਸਕਦੇ ਹਨ। ਇਸ ਬਾਰੇ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਅੱਜ ਬੰਨਵਾਲਾ ਹਨਵੰਤਾ ਸਕੂਲ ਵਿਖੇ ਇਸ ਸੰਬਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।
ਡਾ ਕਵਿਤਾ ਸਿੰਘ, ਸੀਨੀਅਰ ਮੈਡੀਕਲ ਅਫਸਰ ਡੱਬਵਾਲਾ ਕਲਾਂ ਨੇ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਰਜਨ ਡਾਕਟਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ ਅਧੀਨ ਇਸ ਫੂਡ ਸੇਫਟੀ ਵੈਨ ਰਾਹੀਂ ਵੱਖ ਵੱਖ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਜਿਵੇਂ ਕਿ ਦੁੱਧ, ਮਸਾਲੇ, ਪਾਣੀ, ਤੇਲ, ਘਿਓ ਆਦਿ ਦੇ ਵੱਖ ਵੱਖ ਸੈਂਪਲ ਟੈਸਟ ਕਰਵਾਏ ਜਾ ਸਕਦੇ ਹਨ।
ਰੋਬਿਨ ਕਸ਼ਯਪ, ਕੰਵਰਦੀਪ ਸਿੰਘ ਫੂਡ ਸੇਫਟੀ ਅਫਸਰ ਅਤੇ ਮਾਸ ਮੀਡੀਆ ਅਫਸਰ ਦਿਵੇਸ਼ ਕੁਮਾਰ ਨੇ ਦੱਸਿਆ ਕਿ ਆਪਣੀਆਂ ਖਾਣ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਜਾਂਚ ਲਈ ਸਾਨੂੰ ਜ਼ਿਲੇ ਵਿੱਚ ਮੌਜੂਦ ਇਸ ਫੂਡ ਸੇਫਟੀ ਵੈਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ । ਇਕ ਸੈਂਪਲ ਦੀ ਕੀਮਤ 50 ਰੁਪਏ ਸਰਕਾਰ ਵੱਲੋ ਤੈਅ ਕੀਤੀ ਗਈ ਹੈ । ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫ਼ਤਰ ਸਿਵਲ ਸਰਜਨ ਫਾਜ਼ਿਲਕਾ ਦੀ ਫੂਡ ਸੇਫਟੀ ਸ਼ਾਖਾ ਫਾਜ਼ਿਲਕਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਾਕਸ ਲਈ ਪ੍ਰਸਤਾਵਿਤ
ਡੇਂਗੂ ਜਾਗਰੂਕਤਾ ਕੈਂਪ ਲਗਾਇਆ
ਸਿਵਲ ਸਰਜਨ ਫਾਜ਼ਿਲਕਾ ਡਾ ਰਾਜ ਕੁਮਾਰ ਅਤੇ ਜਿਲਾ ਐਪੀਡੀਮੋਲੋਜਿਸਟ ਡਾ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾ ਪੰਕਜ ਚੌਹਾਨ ਦੀ ਯੋਗ ਅਗਵਾਈ ਅਤੇ ਐਸ ਆਈ ਵਿਜੇ ਕੁਮਾਰ ਨਾਗਪਾਲ ਦੀ ਰਹਿਨੁਮਾਈ ਹੇਠ ਸਬ ਸੈਂਟਰ ਚੱਕ ਬੰਨ ਵਾਲਾ ਵਿਖੇ ਡੇਂਗੂ ਕੈਂਪ ਲਗਾਇਆ ਗਿਆ।। ਇਸ ਮੌਕੇ ਸਿਹਤ ਕਰਮਚਾਰੀ ਵਿਕਾਸ ਕੁਮਾਰ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏਐਨਐਮ ਕਾਂਤਾ ਰਾਣੀ , ਸੋਨਿਕਾ ਰਾਣੀ ਅਤੇ ਪਿੰਡ ਵਾਸੀ ਹਾਜ਼ਰ ਸਨ।
ਬਾਕਸ ਲਈ ਪ੍ਰਸਤਾਵਿਤ
ਇੰਝ ਰਹੋ ਡੇਂਗੂ ਤੋਂ ਸਾਵਧਾਨ
ਘਰਾਂ ਅੰਦਰ ਅਤੇ ਬਾਹਰ ਸਾਫ ਪਾਣੀ ਨਾ ਖੜਾ ਹੋਣ ਦਿਓ ਕਿਉਂਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪਨਪਦਾ ਹੈ। ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀਆ ਟੈਂਕੀਆ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਨੂੰ ਹਫ਼ਤੇ ਵਿਚ ਇਕ ਵਾਰ ਜਰੂਰ ਪੂਰੀ ਤਰਾਂ ਸਾਫ ਕਰੋ।
ਬਾਕਸ ਲਈ ਪ੍ਰਸਤਾਵਿਤ
ਡੇਂਗੂ ਬੁਖਾਰ ਦੇ ਲਛੱਣ
ਤੇਜ ਬੁਖਾਰ, ਸਿਰ ਦਰਦ, ਘਬਰਾਹਟ ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ , ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ , ਚਮੜੀ ਉਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ।