ਡਿਪਟੀ ਕਮਿਸ਼ਨਰ ਨੇ ਖੇਡ ਮੈਦਾਨਾ ਦੀ ਸਾਫ਼-ਸਫ਼ਾਈ ‘ ਤੇ ਪ੍ਰਬੰਧਾਂ ਦਾ ਲਿਆ ਜਾਇਜਾ

0

– ਕਿਹਾ, ਨੌਜਵਾਨਾਂ ਲਈ ਮਿਆਰੀ ਅਤੇ ਸੁਰੱਖਿਅਤ ਖੇਡ ਮੈਦਾਨ ਬਨਾਉਣਾ ਸਰਕਾਰ ਦੀ ਪਹਿਲੀ ਤਰਜੀਹ

(Rajinder Kumar) ਪਟਿਆਲਾ, 30 ਜੂਨ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸਪੋਰਟਸ ਕਾਂਊਂਸਲ ਦੀ ਬੈਠਕ ਦੀ ਅਗਵਾਈ ਕਰਦੇ ਹੋਏ ਪੋਲੋ ਗਰਾਂਊਂਡ, ਜਿਮਨੇਜ਼ੀਅਮ ਹਾਲ, ਰਿੰਕ ਹਾਲ ਅਤੇ ਸਵਿੰਮਿੰਗ ਪੂਲ ਸਮੇਤ ਜ਼ਿਲ੍ਹੇ ਦੇ ਮੁੱਖ ਖੇਡ ਮੈਦਾਨਾਂ ਦੀ ਸਾਫ ਸਫਾਈ ਅਤੇ ਦੀ ਸੁਚੱਜੀ ਸਾਂਭ ਸੰਭਾਲ ਲਈ ਤੁੰਰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ । ਉਹਨਾਂ ਕਿਹਾ ਕਿ ਖਿਡਾਰੀਆਂ ਅਤੇ ਨੌਜਵਾਨਾਂ ਲਈ ਉਚਿਤ ਅਤੇ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ । ਉਹਨਾਂ ਸਪਸ਼ਟ ਕੀਤਾ ਕਿ ਖੇਡ ਮੈਦਾਨਾ ਵਿੱਚ ਸਾਫ਼-ਸਫਾਈ ਨਾ ਹੋਣ ਅਤੇ ਪ੍ਰਬੰਧਨ ਦੀ ਕਮੀ ਨਾਲ ਨਾ ਸਿਰਫ ਖਿਡਾਰੀਆਂ ਦੀ ਸਿਹਤ ਉਪਰ ਨਕਾਰਤਮਕ ਪ੍ਰਭਾਵ ਪੈਦਾ ਹੈ, ਸਗੋਂ ਇਸ ਨਾਲ ਉਹਨਾਂ ਦੀ ਕਾਰਗੁਜਾਰੀ  ‘ ਤੇ   ਵੀ ਬੁਰਾ ਪ੍ਰਭਾਵ ਪੈਂਦਾ ਹੈ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ, ਤਹਿਤ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨ ਹੁਣ ਖੇਡ ਮੈਦਾਨ ਦੀਆਂ ਉਚਾਈਆਂ ਵੱਲ ਵੱਧ ਰਹੇ ਹਨ । ਇਸ ਲਈ ਇਹ ਬਹੁਤ ਜਰੂਰੀ ਹੈ ਕਿ ਖੇਡ ਮੈਦਾਨ ਅਤੇ ਸਟੇਡੀਅਮ ਦੀ ਸਥਿਤੀ ਅਜਿਹੀ ਹੋਵੇ ਕਿ ਨੌਜਵਾਨਾਂ ਨੂੰ ਸੁਵਿਧਾਵਾਂ ਮਿਲਣ ਅਤੇ ਉਹ ਇਹਨਾਂ ਥਾਵਾਂ ‘ ਤੇ ਆ ਕੇ ਆਪਣਾ ਸਮਾਂ ਸਹੀ ਤਰੀਕੇ ਨਾਲ ਬਿਤਾ ਸਕਣ । ਇਸ ਲਈ ਖੇਡ ਮੈਦਾਨਾਂ ਦੀ ਮਿਆਰੀ ਬਣਤਰ ਅਤੇ ਸੁਰੱਖਿਆ ਦੇ ਸਬੰਧ ਵਿੱਚ ਸਮੂਹ ਅਧਿਕਾਰੀ ਆਪਣੀ ਜਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣ ।  ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਊਸ਼ ਅਗਰਵਾਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਹਾਜ਼ਰ ਸਨ ।

About The Author

Leave a Reply

Your email address will not be published. Required fields are marked *