ਬੱਚਿਆ ਨੂੰ ਭੀਖ ਮੰਗਣ ਤੋ ਰੋਕਣ ਲਈ ਜ਼ਿਲਾ ਟਾਸਕ ਫੋਰਸ ਵੱਲੋ ਛਾਪੇਮਾਰੀ

(Rajinder Kumar) ਫਾਜ਼ਿਲਕਾ, 30 ਜੂਨ 2025: ਇਲਾਕੇ ਵਿੱਚੋ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੀ ਟੀਮ ਨੇ ਸੋਮਵਾਰ ਨੂੰ ਫਾਜ਼ਿਲਕਾ ਦੇ ਵੱਖ- ਵੱਖ ਬਲਾਕ ਤੇ ਛਾਪੇਮਾਰੀ ਕਰਦਿਆ ਵਿਸ਼ੇਸ਼ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਗਈ । ਇਹ ਕਾਰਵਾਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੋਰ ਸੰਧੂ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾ ਅਤੇ ਪ੍ਰੋਜੈਕਟ ਜੀਵਨ ਜੋਤੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਕੀਤੀ ਗਈ।
ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਗਈ। ਚੈਕਿੰਗ ਕਰਦੇ ਸਮੇ ਟੀਮ ਨੂੰ ਇੱਕ ਬੱਚਾ ਭੀਖ ਮੰਗਦਾ ਮਿਲਿਆ। ਉਨਾਂ ਅਗੇ ਦੱਸਿਆ ਕਿ ਉਸ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਸਮੇ – ਸਮੇ ਤੇ ਉਸ ਦਾ ਫੋਲੋਆਪ ਲਿਆ ਜਾਵੇਗਾ ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਕਿਹਾ ਕਿ ਜ਼ਿਲੇ ਵਿੱਚ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਅਤੇ ਹੋਰ ਵੱਖ -ਵੱਖ ਸਰਕਾਰੀ ਵਿਭਾਗਾ ਦੇ ਕਰਮਚਾਰੀਆ ਨਾਲ ਮਿਲ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਭੀਖ ਮੰਗਣ ਵਿੱਚ ਸ਼ਾਮਲ ਬੱਚਿਆ ਨੂੰ ਬਚਾਇਆ ਜਾਵੇਗਾ ਅਤੇ ਉਨ੍ਹਾ ਦਾ ਪੁਨਰਵਾਸ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਜਾਂ ਮਾਪੇ ਬੱਚਿਆ ਤੋ ਭੀਖ ਮੰਗਵਾਉਦੇ ਹਨ ਜਾਂ ਉਨ੍ਹਾ ਨੂੰ ਅਜਿਹਾ ਕਰਨ ਲਈ ਉਕਸਾਉਦੇ ਹਨ ਤਾਂ 5 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।
ਉਨ੍ਹਾ ਲੋਕਾ ਨੂੰ ਅਪੀਲ ਕੀਤੀ ਹੈ ਕਿ ਬਾਲ ਮਜਦੂਰੀ ਅਤੇ ਬਾਲ ਭੀਖਿਆ ਨੂੰ ਜੜ ਤੋ ਖਤਮ ਕਰਨ ਲਈ ਸਾਰਿਆ ਦਾ ਸਹਿਯੋਗ ਜਰੂਰੀ ਹੈ । ਉਹ 18 ਸਾਲ ਤੋ ਘੱਟ ਉਮਰ ਦੇ ਬੱਚਿਆ ਨੂੰ ਭੀਖ ਨਾ ਦੇਣ ਅਤੇ ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹਾ ਤਾ ਤੁਰੰਤ ਵਿਭਾਗ ਨੂੰ ਸੁਚਿਤ ਕਰੋ । ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ।ਅਪਣੇ ਆਸ-ਪਾਸ ਗਲਤ ਹੁੰਦਾ ਦੇਖੋ ਤਾ ਇਸ ਦੀ ਸੂਚਨਾ ਦੇਉ ਕਿਉਕਿ ਵਿਦਿੱਆ ਹਰ ਬੱਚੇ ਦਾ ਅਧਿਕਾਰ ਹੈ ਤੇ ਉਹ ਇਸ ਤੋ ਵਾਂਝਾ ਨਹੀ ਰਹਿਣਾ ਚਾਹੀਦਾ । ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਨੁਮਾਇੰਦੇ , ਬਾਲ ਭਲਾਈ ਕਮੇਟੀ , ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਨੁੰਮਾਇਂਦੇ ਸ਼ਾਮਲ ਸਨ ।