ਰੈੱਡ ਕਰਾਸ ਸੁਸਾਇਟੀ ਵਲੋਂ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਦਿੱਤੇ ਗਏ ਸੈਨੇਟਰੀ ਪੈਡ ਤੇ ਮਾਸਕ

(Rajinder Kumar) ਹੁਸ਼ਿਆਰਪੁਰ, 30 ਜੂਨ 2025: ਡਿਪਟੀ ਕਮਿਸ਼ਨਰ-ਕਮ- ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲਾ ਰੈਡ ਕਰਾਸ ਸੁਸਾਇਟੀ ਰੋਜ ਨਵੀਆਂ ਪੁਲਾਂਗਾ ਪੁੱਟ ਰਹੀ ਹੈ। ਰੈੱਡ ਕਰਾਸ ਸੁਸਾਇਟੀ ਗਰੀਬ ਲੋੜਬੰਦ ਵਿਅਕਤੀਆਂ ਦੀ ਮਦੱਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ । ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ ਸੂਦ ਨੇ ਦੱਸਿਆ ਕਿ ਹਰ ਸਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਯਾਤਰੀ ਯਾਤਰਾ ਲਈ ਜਾਂਦੇ ਹਨ। ਇਨ੍ਹਾਂ ਯਾਤਰੀਆਂ ਦੀਆਂ ਕੁੱਝ ਬੁਨਿਆਦੀ ਜ਼ਰੂਰਤਾਂ ਨੂੰ ਬਾਬਾ ਬਰਫਾਨੀ ਸੇਵਾ ਕਮੇਟੀ ਹੁਸ਼ਿਆਰਪੁਰ ਵਲੋਂ ਰੈੱਡ ਕਰਾਸ ਸੁਸਾਇਟੀ ਦੀ ਮਦੱਦ ਨਾਲ ਪੂਰਾ ਕੀਤਾ ਜਾਂਦਾ ਹੈ ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਸਾਲ ਵੀ ਰੈੱਡ ਕਰਾਸ ਸੁਸਾਇਟੀ ਵਲੋਂ ਬਾਬਾ ਬਰਫਾਨੀ ਸੇਵਾ ਕਮੇਟੀ ਨੂੰ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਸੈਨੇਟਰੀ ਪੈਡ ਅਤੇ ਮਾਸਕ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਇਹ ਵਸਤੂਆਂ ਯਾਤਰੀਆਂ ਲਈ ਯਾਤਰਾ ਵਿੱਚ ਬਹੁਤ ਲਾਭਦਾਇਕ ਸਿੱਧ ਹੋਣਗੀਆਂ। ਬਾਬਾ ਬਰਫਾਨੀ ਸੇਵਾ ਕਮੇਟੀ ਵੱਲੋਂ ਇਸ ਕੰਮ ਲਈ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਬਾਬਾ ਬਰਫਾਨੀ ਸੇਵਾ ਕਮੇਟੀ ਵੱਲੋਂ ਯੁਗੇਸ਼ ਕੌਸ਼ਲ, ਅਦਿੱਤਯ ਰਾਣਾ ਜੁਆਇੰਟ ਸਕੱਤਰ ਅਤੇ ਸਟਾਫ ਹਾਜ਼ਰ ਸੀ।