ਪਟਿਆਲਾ ‘ ਚ ਸੀ.ਐਮ. ਦੀ ਯੋਗਸ਼ਾਲਾ ਬਣੀ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ

– ਸ਼ਹਿਰ ਹੀ ਨਹੀ, ਪਿੰਡਾਂ ਵਿੱਚ ਵੀ ਯੋਗ ਪ੍ਰਤੀ ਉਤਸ਼ਾਹ ‘ ਚ ਤੇਜੀ
– ਡਿਪਲੋਮਾ ਵਿਦਿਆਰਥੀਆਂ ਵੱਲੋਂ 99 ਯੋਗ ਕਲਾਸਾਂ ਰਾਹੀਂ ਜਾਗਰੁਕਤਾ ਵਿੱਚ ਵਾਧਾ
(Rajinder Kumar) ਪਟਿਆਲਾ, 28 ਜੂਨ 2025: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ.ਯੋਗਸ਼ਾਲਾ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਸਿਹਤ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਸੀ.ਐਮ.ਦੀ ਯੋਗਸ਼ਾਲਾ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਂਈਂਸ ਦੇ ਵਿਦਿਅਰਥੀ ਵੀ ਪਿੰਡ ਪੱਧਰ ‘ਤੇ ਯੋਗ ਪ੍ਰਚਾਰ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ । ਉਹਨਾਂ ਵੱਲੋਂ 99 ਯੋਗ ਕਲਾਸਾਂ ਨੂੰ ਲੈ ਕੇ ਲੋਕਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਨੂੰ ਹੋਰ ਉੱਚਾ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਤੋਂ 7924 ਅਤੇ ਪੇਂਡੂ ਖੇਤਰਾਂ ਤੋਂ 2000 ਤੋਂ ਵੱਧ ਲੋਕ ਇਸ ਯੋਜਨਾ ਨਾਲ ਜੁੜ ਚੁੱਕੇ ਹਨ
ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਸਿਰਫ ਸ਼ਹਿਰੀ ਇਲਾਕਿਆਂ ਤੱਕ ਹੀ ਸੀਮਿਤ ਨਹੀ ਸਗੋਂ ਪਿੰਡਾਂ ਦੇ ਨਿਵਾਸੀਆਂ ਨੇ ਵੀ ਇਸ ਨੂੰ ਖੁੱਲ ਕੇ ਸਵਿਕਾਰਿਆ ਹੈ । ਸੀ ਐਮ ਦੀ ਯੋਗਸ਼ਾਲਾ ਦੇ ਕੋਆਰਡੀਨੇਟਰ ਨੇ ਦੱਸਿਆ ਕਿ 21 ਜੂਨ ਅੰਤਰਰਾਸ਼ਟੀ ਯੋਗਾ ਦਿਵਸ ਤੋਂ ਬਾਅਦ ਲੋਕ ਯੋਗ ਵੱਲ ਹੋਰ ਵੀ ਤੇਜੀ ਨਾਲ ਹਿੱਸਾ ਲੈ ਰਹੇ ਹਨ । ਉਹਨਾਂ ਦੱਸਿਆ ਕਿ ਇਹ ਕਲਾਸਾਂ ਸਵੇਰੇ ਅਤੇ ਸ਼ਾਮ ਨਿਯਮਤ ਤੌਰ ‘ ਤੇ ਲਗਦੀਆਂ ਹਨ । ਹਰੇਕ ਕਲਾਸ ਵਿੱਚ ਤਜਰਬੇਕਾਰ ਟਰੇਨਰ ਲੋਕਾਂ ਨੂੰ ਯੋਗ ਸਿਖਲਾਈ ਦੇ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪਟਿਆਲਾ ਵਿੱਚ ਇਕ ਪ੍ਰੋਗਰਾਮ ਨਹੀ ਰਹੀ ਸਗੋਂ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ ।
ਸੀ.ਐਮ.ਦੀ ਯੋਗਸ਼ਾਲਾ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਰਜਿਸਟਰੇਸ਼ਨ ਦੀ ਪ੍ਰਕ੍ਰਿਆ ਬਹੁਤ ਅਸਾਨ ਹੈ । ਲੋਕ ਆਪਣੇ ਮੋਬਾਈਲ ਤੇ 76694-00500 ਤੇ ਕਾਲ ਕਰਕੇ ਰਜਿਸਟਰ ਹੋ ਸਕਦੇ ਹਨ ।