ਅਗਨੀਵੀਰ ਭਰਤੀ ਲਈ ਆਨ ਲਾਈਨ ਸਾਂਝਾ ਦਾਖਲਾ ਪ੍ਰੀਖਿਆ 30 ਜੂਨ ਤੋਂ 10 ਜੁਲਾਈ 2025 ਤੱਕ

(Rajinder Kumar) ਪਟਿਆਲਾ, 23 ਜੂਨ 2025: ਭਾਰਤੀ ਫ਼ੌਜ ਵਿੱਚ ਸਾਲ ਸਾਲ 2025-26 ਦੀ ਅਗਨੀਵੀਰ ਦੀ ਭਰਤੀ ਲਈ ਆਨ ਲਾਈਨ ਸਾਂਝਾ ਦਾਖਲਾ ਪ੍ਰੀਖਿਆ (ਸੀਈਈ) 30 ਜੂਨ ਤੋਂ 10 ਜੁਲਾਈ 2025 ਤੱਕ ਨਿਰਧਾਰਤ ਕੀਤੀ ਗਈ ਹੈ।
ਆਨਲਾਈਨ ਪ੍ਰੀਖਿਆ ਆਈ.ਓ.ਐਨ ਡਿਜੀਟਲ ਜ਼ੋਨ, ਬਹਾਦਰਗੜ੍ਹ, ਪਟਿਆਲਾ ਅਤੇ ਰਿਮਟ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਮਿਤੀ ਅਨੁਸਾਰ ਸਮਾਂ-ਸਾਰਣੀ ਭਾਰਤੀ ਫੌਜ ਦੀ ਵੈੱਬਸਾਈਟ ‘ਤੇ ਪ੍ਰਦਰਸ਼ਿਤ ਕੀਤੀ ਗਈ ਹੈ। ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਆਨ ਲਾਈਨ ਦਾਖਲਾ ਪ੍ਰੀਖਿਆ ਦਾ ਨਤੀਜਾ ਜੁਲਾਈ 2025 ਦੇ ਮਹੀਨੇ ਵਿੱਚ ਘੋਸ਼ਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਂਝਾ ਦਾਖਲਾ ਪ੍ਰੀਖਿਆ ਪਹਿਲੇ ਪੜਾਅ ਦੀ ਭਰਤੀ ਪ੍ਰਕਿਰਿਆ ਦੇ ਰੂਪ ਵਿੱਚ ਆਯੋਜਿਤ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਦੂਜੇ ਪੜਾਅ ਵਿੱਚ ਭਰਤੀ ਰੈਲੀਆਂ ਹੁੰਦੀਆਂ ਹਨ, ਜਿੱਥੇ ਚੁਣੇ ਗਏ ਉਮੀਦਵਾਰਾਂ ਨੂੰ ਸਾਂਝਾ ਦਾਖਲਾ ਪ੍ਰੀਖਿਆ ਵਿੱਚ ਯੋਗਤਾ ਅਨੁਸਾਰ ਸੱਦਾ ਦਿੱਤਾ ਜਾਵੇਗਾ। ਇਸ ਤੋਂ ਬਾਅਦ, ਆਨਲਾਈਨ ਸਾਂਝੀ ਦਾਖਲਾ ਪ੍ਰੀਖਿਆ ਦੇ ਨਤੀਜਿਆਂ ਅਤੇ ਭਰਤੀ ਰੈਲੀਆਂ ਵਿੱਚ ਕੀਤੇ ਗਏ ਸਕ੍ਰੀਨਿੰਗ ਟੈਸਟਾਂ ਵਿੱਚ ਪ੍ਰਦਰਸ਼ਨ ਦੇ ਆਧਾਰ ‘ਤੇ ਅੰਤਿਮ ਮੈਰਿਟ ਪ੍ਰਕਾਸ਼ਿਤ ਕੀਤੀ ਜਾਵੇਗੀ।