ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਹੋਣਗੇ ਯੋਗਾ ਦਿਵਸ ਸਮਾਗਮ

(Rajinder Kumar) ਫਾਜ਼ਿਲਕਾ. 19 ਜੂਨ 2025: ਕੋਮਾਂਤਰੀ ਯੋਗਾ ਦਿਵਸ ਦੇ ਸਬੰਧ ਵਿੱਚ ਜਿਲਾ ਫਾਜਿਲਕਾ ਵਿੱਚ 21 ਜੂਨ ਨੂੰ ਵੱਖ-ਵੱਖ ਥਾਵਾਂ ਤੇ ਯੋਗਾ ਸਮਾਗਮ ਹੋਣਗੇ। ਇਸ ਸਬੰਧੀ ਫਾਜ਼ਿਲਕਾ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਐਸਡੀਐਮ ਵੀਰਪਾਲ ਕੌਰ ਨੇ ਲਿਆ।
ਉਨਾਂ ਨੇ ਕਿਹਾ ਕਿ ਇੱਥੇ ਹੋਣ ਵਾਲੇ ਸਮਾਗਮ ਵਿੱਚ ਫਾਜਿਲਕਾ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਲੋਕ ਭਾਗ ਲੈਣਗੇ ਉਹਨਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਸਬੰਧੀ ਸਿਆਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾਣ।
ਇਸ ਮੌਕੇ ਜ਼ਿਲ੍ਹਾ ਯੋਗਾ ਕੋਆਰਡੀਨੇਟਰ ਰਾਧੇ ਸ਼ਾਮ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਇਲਾਵਾ ਪਟੇਲ ਪਾਰਕ ਅਬੋਹਰ, ਪਾਵਰਹਾਉਸ ਪਾਰਕ ਅਰਨੀਵਾਲਾ ਸ਼ੇਖ ਸੁਭਾਨ, ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਅਤੇ ਡੇਰਾ ਬਾਬਾ ਭੁਮਣ ਸ਼ਾਹ ਖੂਈਆ ਸਰਵਰ ਵਿਖ਼ੇ ਵੀ ਯੋਗਾ ਦਿਵਸ ਸਬੰਧੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ ਕੇ ਭਾਗ ਲਿਆ ਜਾਵੇ।