ਕੈਪਟਨ ਸੰਦੀਪ ਸੰਧੂ ਨੇ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੀਵਰੇਜ ਵਾਲੀਆਂ ਇੰਟਰਲਾਕ ਗਲੀਆਂ ਦਾ ਕੀਤਾ ਉਦਘਾਟਨ

0

ਚੱਕ ਕਲਾਂ, 29 ਅਗਸਤ 2021 :  ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਚੱਕ ਕਲਾਂ ਵਿਖੇ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਜਿਨ੍ਹਾਂ ਵਿੱਚ ਸੀਵਰੇਜ ਰਾਹੀਂ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ ਅਤੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਹਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਿੰਡ ਦੇ ਸਰਪੰਚ ਸ਼੍ਰੀ ਅਜਮਿੰਦਰ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਸ੍ਰ. ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

ਪਿੰਡ ਦੇ ਸਰਪੰਚ ਅਤੇ ਮੋਧਵਾਰ ਵਿਅਕਤੀਆਂ ਵੱਲੋਂ ਪਿੰਡ ਪਹੁੰਚਣ ‘ਤੇ ਕੈਪਟਨ ਸੰਦੀਪ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚ ਸ਼੍ਰੀ ਅਜਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਲੀਆਂ ਦੀ ਕਾਫੀ ਲੰਮੇ ਸਮੇਂ ਤੋਂ ਗਲੀਆਂ ਨਾਲੀਆਂ ਵਿੱਚ ਸੀਵਰੇਜ਼ ਪਾਉਣ ਅਤੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਵਾਉਣ ਦੀ ਮੰਗ ਸੀ ਜਿਹੜੀ ਕਿ ਕੈਪਟਨ ਸੰਧੂ ਵੱਲੋਂ ਪੂਰੀ ਕੀਤੀ ਗਈ। ਸਰਪੰਚ ਅਜਮਿੰਦਰ ਧਾਲੀਵਾਲ ਨੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਵੱਲੋਂ ਕੈਪਟਨ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਦੇ ਵਿਕਾਸ ਕਾਰਜਾਂ ਦੀ ਨੁਹਾਰ ਹਰ ਪਾਸੇ ਦਿਖਾਈ ਦੇ ਰਹੀ ਹੈ ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ, ਜਿਸ ਸਦਕਾ ਪਿੰਡ ਚੱਕ ਕਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ।

ਕੈਪਟਨ ਸੰਧੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਗਲੀਆਂ ਦੇ ਸੀਵਰੇਜ਼ ਅਤੇ ਪੱਕਾ ਕਰਨ ਦੇ ਕੰਮ ਅਧੂਰੇ ਪਏ ਸਨ ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਹਰ ਪਿੰਡ ਦੀ ਤਸਵੀਰ ਬਦਲੀ ਜਾ ਰਹੀ ਹੈ, ਜਿਸ ਅਧੀਨ ਪਿੰਡ ਚੱਕ ਕਲਾਂ ਦੇ ਵਿਕਾਸ ਅਤੇ ਪਿੰਡ ਦੀ ਸੁੰਦਰਤਾ ਵੱਲ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੱਕ ਕਲਾਂ ਦੇ ਲੋਕਾਂ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕੀਤੇ ਜਾਂਦੇ ਹਨ ਅਤੇ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਪੰਚ ਸੁਖਦੀਪ ਸਿੰਘ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪੁਰਾਣੀ ਸਮੱਸਿਆਵਾਂ ਐਸ.ਸੀ. ਪਰਿਵਾਰਾਂ ਦੇ ਘਰਾਂ ਉੱਤੋਂ ਦੀ ਗੁਜਰਦੀ 11 ਹਜ਼ਾਰ ਕੇ.ਵੀ. ਤਾਰ ਨੂੰ ਸ਼ਿਫਟ ਕੀਤਾ ਗਿਆ ਅਤੇ ਗੁਰੂ ਤੇਗ ਬਹਾਦਰ ਬਗੀਚੀ ਦਾ ਬੂਟਾ ਲਗਾ ਕੇ ਉਦਘਾਟਨ ਕੀਤਾ ਗਿਆ ਜਿੱਥੇ ਤਕਰੀਬਨ 400 ਦੇ ਕਰੀਬ ਬੂਟੇ ਲਗਾਏ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਸੁਖਦੀਪ ਸਿੰਘ, ਡਾ. ਮੁਸਤਾਨ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ ਸੁਖਮਿੰਦਰ ਕੌਰ, ਹਰਦੀਪ ਸਿੰਘ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਪਾਲ ਸਿੰਘ, ਮਨਜੋਤ ਸਿੰਘ ਗਿੱਲ, ਬੇਅੰਤ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ ਧੂਰਕੋਟੀਆ, ਹਰਵਿੰਦਰ ਸਿੰਘ, ਕੈਪਟਨ ਬਲਜੀਤ ਸਿੰਘ, ਇੰਦਰਜੀਤ ਕੌਰ, ਸੁਖਮਿੰਦਰ ਕੌਰ, ਹਰਪਾਲ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *