ਈਥਾਨੌਲ ਨੂੰ ਲੈ ਕੇ ਅਕਾਲੀ ਦਲ ਦੇ ਦੋਸ਼ਾਂ ਦਾ ਆਪ ਨੇ ਕੀਤਾ ਖੰਡਨ

0

– ਆਪ ਆਗੂ ਬਲਤੇਜ ਪੰਨੂ ਨੇ ਚੁੱਕਿਆ ਸਵਾਲ -ਆਖ਼ਿਰਕਾਰ ਅਕਾਲੀ ਆਗੂ ਦਾ ਕੀ ਸਵਾਰਥ ਹੈ ਕਿ ਉਹ ਦੋਸ਼ੀਆਂ ਨੂੰ ਬਚਾਉਣ ਲਈ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਹੈ?

– ਕਿਹਾ – ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿੱਚ ਈਥਾਨੌਲ ਦੀ ਵਰਤੋਂ ਜ਼ਿਆਦਾਤਰ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ

– ਕਿਹਾ – ਟਰੱਕ ਵਿੱਚ ਹਰ ਉਹ ਉਪਕਰਣ ਸਨ ਜਿਸ ਨਾਲ ਉਸ ਨੂੰ ਸੁਵਿਧਾਜਨਕ ਤਰੀਕੇ ਨਾਲ ਡਰੱਮ ਵਿੱਚ ਪਾਇਆ ਜਾ ਸਕਦਾ ਸੀ ਕਿਉਂਕਿ ਇਸ ਦੀ ਦੁਰਵਰਤੋਂ ਹੋਣੀ ਸੀ

(Rajinder Kumar) ਪਟਿਆਲਾ, 1 ਜੂਨ 2025: ਆਮ ਆਦਮੀ ਪਾਰਟੀ ਨੇ ਬਠਿੰਡਾ ਵਿੱਚ ਵੀਰਵਾਰ ਰਾਤ ਨੂੰ ਪੰਜਾਬ ਪੁਲਿਸ ਵੱਲੋਂ 80,000 ਲੀਟਰ ਈਥਾਨੌਲ ਦੀ ਬਰਾਮਦਗੀ ਸਬੰਧੀ ਅਕਾਲੀ ਆਗੂ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ‘ਆਪ’ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿੱਚ ਈਥਾਨੌਲ ਦੀ ਵਰਤੋਂ ਜ਼ਿਆਦਾਤਰ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ।

ਬਲਤੇਜ ਪੰਨੂ ਨੇ ਸਵਾਲ ਕੀਤਾ, “ਮੈਂ ਅਕਾਲੀ ਦਲ (ਬਾਦਲ) ਨੂੰ ਪੁੱਛਣਾ ਚਾਹੁੰਦਾ ਹਾਂ ਕਿ 2007 ਤੋਂ 2017 ਤੱਕ, ਤੁਹਾਡੀ ਸਰਕਾਰ ਸੀ, ਉਸ ਸਮੇਂ ਜਦੋਂ ਵੀ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਸੀ, 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਕਿਸੇ ਨਾ ਕਿਸੇ ਆਗੂ, ਵਿਧਾਇਕ ਜਾਂ ਮੰਤਰੀ ਨਾਲ ਉਸ ਦੀ ਫ਼ੋਟੋ ਸਾਹਮਣੇ ਆ ਜਾਂਦੀ ਸੀ ਕਿ ਇਸ ਦਾ ਦੇ ਉਸ ਦੇ ਨਾਲ ਸਬੰਧ ਹੈ। ਕੀ ਇਸ ਮਾਮਲੇ ਵਿੱਚ ਵੀ ਤੁਹਾਡੀ ਕੋਈ ਨਿੱਜੀ ਦਿਲਚਸਪੀ ਹੈ ਕਿ ਤੁਹਾਡੇ ਆਗੂ ਉਸ ਨੂੰ ਬਚਾਉਣ ਲਈ ਪ੍ਰੈੱਸ ਕਾਨਫ਼ਰੰਸਾਂ ਕਰ ਰਹੇ ਹਨ?

ਪੰਨੂ ਨੇ ਕਿਹਾ ਕਿ ਅਕਾਲੀ ਆਗੂ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੁਲਿਸ ਨੇ ਈਥਾਨੌਲ ਗ਼ਲਤ ਤਰੀਕੇ ਨਾਲ ਜ਼ਬਤ ਕੀਤਾ ਹੈ। ਉਹ ਕਹਿ ਰਿਹਾ ਹੈ ਕਿ ਇਹ ਈਥਾਨੌਲ ਵੇਚਣ ਲਈ ਨਹੀਂ ਸਗੋਂ ਨੇੜੇ ਦੀ ਤੇਲ ਰਿਫ਼ਾਈਨਰੀ ਵਿੱਚ ਲਿਜਾਇਆ ਜਾ ਰਿਹਾ ਸੀ।

ਉਨ੍ਹਾਂ ਕੋਲ ਡਰੰਮ ਵਿੱਚ ਸੁਵਿਧਾਜਨਕ ਢੰਗ ਨਾਲ ਪਾਉਣ ਲਈ ਲੋੜੀਂਦਾ ਸਾਰਾ ਸਾਮਾਨ ਸੀ। ਇਹ ਸਾਰੀਆਂ ਚੀਜ਼ਾਂ ਮੌਕੇ ‘ਤੇ ਹੀ ਫੜੀਆਂ ਗਈਆਂ। ਇਹ ਸਾਬਤ ਕਰਦਾ ਹੈ ਕਿ ਈਥਾਨੌਲ ਦੀ ਵਰਤੋਂ ਗ਼ਲਤ ਚੀਜ਼ਾਂ ਲਈ ਕੀਤੀ ਜਾਣੀ ਸੀ। ਪੁਲਿਸ ਨੂੰ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ, ਇਸ ਲਈ ਉਨ੍ਹਾਂ ਨੇ ਚੌਕਸੀ ਨਾਲ ਦੋਵੇਂ ਟਰੱਕ ਫੜ ਲਏ।

ਉਨ੍ਹਾਂ ਕਿਹਾ ਕਿ ਨਸ਼ਿਆਂ ਸਬੰਧੀ ਅਕਾਲੀ ਦਲ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਰਿਆਂ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ ਕਿ ਇਹ ਲੋਕ ਨਸ਼ਾ ਤਸਕਰਾਂ ਨੂੰ ਕਿਵੇਂ ਪਨਾਹ ਦਿੰਦੇ ਹਨ। ਆਖ਼ਿਰ, ਉਨ੍ਹਾਂ ਨੂੰ ਇਹ ਸਭ ਸਭ ਦੱਸਣ ਦੀ ਇੰਨੀ ਜਲਦੀ ਕਿਉਂ ਹੈ?

ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਤਾਂ ਬਹੁਤ ਸਾਰੀਆਂ ਨਕਲੀ ਸ਼ਰਾਬ ਦੀਆਂ ਫ਼ੈਕਟਰੀਆਂ ਚੱਲ ਰਹੀਆਂ ਸਨ ਅਤੇ ਬਦਕਿਸਮਤੀ ਨਾਲ ਜ਼ਿਆਦਾਤਰ ਫ਼ੈਕਟਰੀਆਂ ਪਟਿਆਲਾ ਵਿੱਚ ਸਨ ਅਤੇ ਉਹ ਕਿਸ-ਕਿਸ ਦੇ ਨਾਂ ਬੋਲਦੇ ਸਨ,ਹਰ ਕੋਈ ਜਾਣਦਾ ਹੈ।

About The Author

Leave a Reply

Your email address will not be published. Required fields are marked *

You may have missed