ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਤਾਬਦੀਆਂ ਮਨਾਉਣ ਲਈ ਸੰਗਤ ਦੇ ਸੁਝਾਓ ਲੈਣ ਦੀ ਸ਼ੁਰੂਆਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ

0
– ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450 ਸਾਲਾ ਸਥਾਪਨਾ ਸ਼ਤਾਬਦੀ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਏਗੀ-ਸੰਧਵਾਂ
– ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦਾ ਸੁਨੇਹਾ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ-ਸਪੀਕਰ ਸੰਧਵਾਂ
(Rajinder Kumar) ਪਟਿਆਲਾ, 1 ਜੂਨ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆ ਰਹੀਆਂ ਸ਼ਤਾਬਦੀਆਂ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਸਮੁੱਚੀ ਸੰਗਤ ਦੇ ਸੁਝਾਓ ਲੈਣ ਦੀ ਮੁਹਿੰਮ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ।
ਇਸ ਮੌਕੇ ਸਿੱਖ ਵਿਦਵਾਨਾਂ ਅਤੇ ਸੰਗਤ ਨਾਲ ਬੈਠਕ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450 ਸਾਲਾ ਸਥਾਪਨਾ ਸ਼ਤਾਬਦੀ ਪੰਜਾਬ ਸਰਕਾਰ ਪੂਰੀ ਸ਼ਰਧਾ ਅਤੇ ਸਤਿਕਾਰ ਤੇ ਪ੍ਰੇਮ ਭਾਵਨਾ ਨਾਲ ਮਨਾਏਗੀ।
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਦੀ ਚਰਨਛੋਹ ਧਰਤੀ, ਜਿੱਥੋਂ ਲੰਘਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਕਤੂਲ, ਕਾਤਲ ਕੋਲ ਕਿਸੇ ਹੋਰ ਧਰਮ ਦੀ ਆਸਥਾ ਦੀ ਰੱਖਿਆ ਲਈ ਅਦੁੱਤੀ ਸ਼ਹਾਦਤ ਦੇਣ ਗਏ ਸਨ, ਵਿਖੇ ਅਰਦਾਸ ਕੀਤੀ ਹੈ, ਤਾਂਕਿ ਇਹ ਸ਼ਤਾਬਦੀਆਂ ਵੱਡੇ ਪੱਧਰ ‘ਤੇ ਮਨਾਈਆਂ ਜਾਣ।
ਸਪੀਕਰ ਨੇ ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ ਜਦਕਿ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਸੇ ਜੰਝੂ ਤੇ ਤਿਲਕ ਦੀ ਰਾਖੀ ਲਈ ਆਪਣਾ ਸੀਸ ਤੱਕ ਕੁਰਬਾਨ ਕਰਕੇ ਵਿਲੱਖਣ ਸ਼ਹਾਦਤ ਦਿੱਤੀ, ਕਿਉਂਕਿ ਇਹ ਇਨਸਾਫ਼ ਅਤੇ ਇਨਸਾਨੀਅਤ ਦੀ ਗੱਲ ਸੀ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਇਸੇ ਵੱਡੇ ਅਤੇ ਇਨਸਾਨੀਅਤ ਦੇ ਸੁਨੇਹੇ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਹਰ ਘਰ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਿਸ਼ੇਸ਼ ਯਤਨ ਕਰਦੀ ਹੋਈ ਇਹ ਸ਼ਤਾਬਦੀਆਂ ਮਨਾਏਗੀ। ਇਸ ਲਈ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤ, ਪੰਜਾਬੀਆਂ ਤੇ ਸਾਡੇ ਵਿਦਵਾਨਾਂ ਪਾਸੋਂ ਅੱਜ ਸੁਝਾਓ ਲੈਣ ਦੀ ਮੁਹਿੰਮ ਗੁਰੂ ਘਰ ਵਿਖੇ ਅਰਦਾਸ ਕਰਕੇ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕੀਤੀ ਹੈ ਕਿ ਉਹ ਆਪਣੀ ਮਿਹਰ ਕਰਨ ਅਤੇ ਇਹ ਸ਼ਤਾਬਦੀਆਂ ਸੱਚੀ ਤੇ ਸੁੱਚੀ ਭਾਵਨਾ ਅਤੇ ਬਹੁਤ ਵੱਡੇ ਤਰੀਕੇ ਨਾਲ ਤੇ ਸਿਆਸਤ ਤੋਂ ਉਪਰ ਉਠਕੇ ਮਨਾਈਆਂ ਜਾ ਸਕਣ।
ਇਸ ਦੌਰਾਨ ਇੱਕ ਬੈਠਕ ‘ਚ ਪੰਜਾਬੀ ਯੂਨੀਵਰਸਿਟੀ ਦੇ ਉੱਘੇ ਸਿੱਖ ਵਿਦਵਾਨ ਪ੍ਰੋ. ਪਰਮਵੀਰ ਸਿੰਘ ਨੇ ਆਪਣੀਆਂ ਤਿੰਨ ਪੁਸਤਕਾਂ ਨੇ ਸਪੀਕਰ ਨੂੰ ਤਿੰਨ ਪੁਸਤਕਾਂ ਭੇਟ ਕਰਦਿਆਂ ਆਪਣੇ ਸੁਝਾਓ ਦਿੱਤੇ। ਗੁਰਮਤਿ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਹਰਜੀਤ ਸਿੰਘ ਅਤੇ ਹੋਰ ਸੰਗਤ ਨੇ ਵੀ ਸਪੀਕਰ ਨੂੰ ਸੁਝਾਓ ਦਿੱਤੇ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਤੇ ਬੀਬਾ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *