27 ਸਾਲ ਸੇਵਾ ਨਿਭਾ ਬਲਵੰਤ ਕੁਮਾਰ ਡੀ.ਸੀ. ਦਫਤਰ ਤੋਂ ਹੋਏ ਸੇਵਾਮੁਕਤ

– ਸ਼ਾਨਦਾਰ ਸੇਵਾਵਾਂ ਦੇਣ ਬਦਲੇ ਅਧਿਕਾਰੀਆਂ ਨੇ ਦਿੱਤੀ ਵਿਦਾਇਗੀ ਪਾਰਟੀ , ਅਜਿਹੇ ਕਰਮਚਾਰੀਆਂ ਦੀ ਰਹਿੰਦੀ ਹੈ ਦਫਤਰਾਂ ਵਿਚ ਲੋੜ
(Rajinder Kumar) ਫਾਜ਼ਿਲਕਾ, 31 ਮਈ 2025: 27 ਸਾਲਾਂ ਦੀ ਸਾਨਦਾਰ ਸੇਵਾਵਾਂ ਨਿਭਾ ਕੇ ਬਲਵੰਤ ਕੁਮਾਰ ਡੀ.ਸੀ. ਦਫਤਰ ਫਾਜ਼ਿਲਕਾ ਤੋਂ ਮਹੀਨਾ ਮਈ 2025 ਵਿਚ ਸੇਵਾ ਮੁਕਤ ਹੋ ਗਏ ਹਨ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ, ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਸਮੇਤ ਵੱਖ ਵੱਖ ਡੀ.ਸੀ. ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬਲਵੰਤ ਕੁਮਾਰ ਨੂੰ ਚੰਗੀਆਂ ਅਤੇ ਲੋਕ ਭਲਾਈ ਸੇਵਾਵਾਂ ਦੇਣ ਬਦਲੇ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਉਨ੍ਹਾਂ ਨਾਲ ਪਰਿਵਾਰ ਮੌਜੂਦ ਸੀ।
ਬਲਵੰਤ ਕੁਮਾਰ ਡੀ.ਸੀ. ਦਫਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਹਮੇਸ਼ਾ ਹੀ ਦਫਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨਾਲ ਚੰਗਾ ਵਤੀਰਾ ਵਰਤਦੇ ਰਹੇ ਹਨ। ਲੋਕਾਂ ਨੂੰ ਸਮੇਂ ਸਿਰ ਲੋਕ ਭਲਾਈ ਸੇਵਾਵਾਂ ਤੇ ਯੋਜਨਾਵਾ ਦਾ ਲਾਹਾ ਦੇਣ ਵਿਚ ਕਦੇ ਵੀ ਉਹ ਪਿਛੇ ਨਹੀਂ ਰਹੇ। ਉਨ੍ਹਾਂ ਹਮੇਸ਼ਾ ਕੰਮ ਨੂੰ ਪਹਿਲ ਦਿੱਤੀ ਤੇ ਜਦੋਂ ਜਦੋਂ ਵੀ ਰਾਤ ਸਵੇਰ,ਛੁੱਟੀ ਵਾਲੇ ਦਿਨ ਵੀ ਦਫਤਰ ਲੋੜ ਰਹਿੰਦੀ ਹੈ ਉਹ ਹਾਜਰ ਰਹਿੰਦੇ।
ਵਿਦਾਇਗੀ ਸਮਾਰੋਹ ਮੌਕੇ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ, ਤਹਿਸੀਲ ਦਫਤਰ ਦੇ ਕਰਮਚਾਰੀ ਮੌਜੂਦ ਰਹੇ।