ਵਿਧਾਇਕ ਜਿੰਪਾ ਨੇ ਸ਼੍ਰੀ ਸਿਧਦੇਸ਼ਵਰ ਸ਼ਿਵ ਮੰਦਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ

0
(Rajinder Kumar) ਹੁਸ਼ਿਆਰਪੁਰ, 26 ਮਈ 2025: ਸ਼੍ਰੀ ਸਿਧਦੇਸ਼ਵਰ ਸ਼ਿਵ ਮੰਦਰ, ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ ਅੱਜ ਅਧਿਆਤਮਿਕ ਪ੍ਰਮੁੱਖ ਸਵਾਮੀ ਉਦਯਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਝੰਡਾ ਚੜ੍ਹਾਉਣ ਦੀ ਰਸਮ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬ੍ਰਹਮਲੀਨ ਸਵਾਮੀ ਵਸੰਤਗਿਰੀ ਜੀ ਮਹਾਰਾਜ ਦੇ ਪਰਮ ਸ਼ਿਸ਼ ਸਵਾਮੀ ਉਦਯਗਿਰੀ ਜੀ ਆਪਣੇ ਗੁਰੂਦੇਵ ਵੱਲੋਂ ਦਰਸਾਏ ਗਏ ਆਧਿਆਤਮਿਕ ਮਾਰਗ ‘ਤੇ ਤੁਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯਗਿਰੀ ਜੀ ਵਿਸ਼ਵ ਸ਼ਾਂਤੀ, ਸਾਰਵਭੌਮ ਭਲਾਈ ਅਤੇ ਰਾਸ਼ਟਰ ਹਿੱਤ ਲਈ ਕਈ ਯੱਗ ਕਰ ਚੁੱਕੇ ਹਨ।
ਉਨ੍ਹਾਂ ਭਗਤਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਕਰਤੱਵ ਹੈ ਕਿ ਮਹਾਰਾਜ ਦੁਆਰਾ 1101 ਕੁੰਡ ਬਣਾ ਕੇ ਵਿਦਵਾਨਾਂ ਅਤੇ ਭਗਤਜਨਾਂ ਦੁਆਰਾ ਕੀਤੇ ਜਾਣ ਵਾਲੇ ਰੁਦ੍ਰਕੋਟੀ ਮਹਾਯੱਗ ਦਾ ਜੋ ਸੰਕਲਪ ਲਿਆ ਗਿਆ ਹੈ, ਉਸ ਯੱਗ ਵਿਚ ਅਸੀਂ ਆਪਣੀ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰੀਏ ਅਤੇ ਭਾਗ ਲਈਏ। ਉਨ੍ਹਾਂ ਕਿਹਾ ਕਿ ਵੈਦਿਕ ਕਾਲ ਤੋਂ ਹੀ ਹੋਮ-ਹਵਨ ਰਾਹੀਂ ਹੀ ਸਾਰਵਭੌਮ ਭਲਾਈ ਅਤੇ ਪ੍ਰਾਪਤੀ ਹੁੰਦੀ ਆਈ ਹੈ।
ਉਨ੍ਹਾਂ ਕਿਹਾ ਕਿ ਵਿਗਿਆਨ ਵੀ ਇਹ ਸਾਬਤ ਕਰ ਚੁੱਕਾ ਹੈ ਕਿ ਹਵਨ ਕਰਨ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ, ਜੋ ਕਿ ਅੱਜ ਦੇ ਗਲੋਬਲ ਵਾਰਮਿੰਗ ਦੇ ਸਮੇਂ ਵਿਚ ਬਹੁਤ ਹੀ ਲਾਜ਼ਮੀ ਹੈ। ਇਸ ਮੌਕੇ ਸ਼੍ਰੀ ਸਿਧਦੇਸ਼ਵਰ ਸ਼ਿਵ ਮੰਦਰ ਟਰੱਸਟ ਦੇ ਜਨਰਲ ਸਕੱਤਰ ਅਨੁਰਾਗ ਸੂਦ ਨੇ ਕਿਹਾ ਕਿ ਅੱਜ ਪੂਰੇ ਸੰਸਾਰ ਵਿਚ ਜੰਗਾਂ ਦੇ ਜੋ ਹਾਲਾਤ ਬਣੇ ਹੋਏ ਹਨ ਅਤੇ ਹਰ ਥਾਂ ਅਸ਼ਾਂਤੀ ਛਾਈ ਹੋਈ ਹੈ, ਉਨ੍ਹਾਂ ਹਾਲਾਤ ਤੋਂ ਬਚਣ ਲਈ ਹੀ ਸਵਾਮੀ ਉਦਯਗੀਰੀ ਜੀ ਵੇਦਾਂ ਵਿਚ ਦਰਸਾਏ ਯੱਗ –ਹਵਨ–ਅਨੁਸ਼ਠਾਨ, ਪਰਮਾਰਥ ਅਤੇ ਮਨੁੱਖਤਾ ਦੀ ਸੇਵਾ ਦੇ ਮਾਰਗ ਨੂੰ ਅਪਣਾਉਣ ਦਾ ਸੰਦੇਸ਼ ਦੇ ਰਹੇ ਹਨ।
ਇਸੇ ਕਾਰਨ ਉਹ 19 ਫਰਵਰੀ 2026 ਨੂੰ ਰੁਦ੍ਰਕੋਟੀ ਮਹਾ ਯੱਗ ਕਰਨ ਜਾ ਰਹੇ ਹਨ।
ਯੱਗ ਲਈ ਭੂਮੀ ਦੀ ਚੋਣ ਅਤੇ ਭੂਮੀ ਪੂਜਨ ਤੋਂ ਬਾਅਦ ਯੱਗ ਦੀ ਤਿਆਰੀਆਂ ਅਤੇ ਯੱਗ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕੌਂਸਲਰ ਸੁਰਿੰਦਰ ਸਿੱਧੂ, ਪ੍ਰਿੰਸੀਪਲ ਆਰਤੀ ਮਹਿਤਾ, ਡਾ. ਹਰਸ਼ਵਿੰਦਰ ਸਿੰਘ ਪਠਾਣੀਆ, ਰਾਜਨ ਸੈਣੀ, ਮਨੀਸ਼ ਤਲਵਾਰ, ਦੀਪਿਕਾ ਪਲਾਹਾ, ਅਮਨਦੀਪ, ਅਵਤਾਰ ਸਿੰਘ, ਪ੍ਰਦੀਪ ਸਿੰਘ, ਸੰਸਾਰ ਸਿੰਘ, ਨਰਿੰਦਰ ਸਿੰਘ ਅਤੇ ਹੋਰ ਭਗਤਜਨ ਮੌਜੂਦ ਸਨ।

About The Author

Leave a Reply

Your email address will not be published. Required fields are marked *