ਪੰਜਾਬ ਸਰਕਾਰ ਵੱਲੋਂ ਰਾਜ ਵਿਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ “ਯੁੱਧ ਨਸ਼ੇ ਵਿਰੁੱਧ” ਦੀ ਇਤਿਹਾਸਕ ਪਹਿਲ: ਗੁਰਲਾਲ ਘਨੌਰ

– ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਹਲਕੇ ਨਸ਼ਿਆਂ ਵਿਰੁੱਧ ਸਰਗਰਮੀਆਂ ਕੀਤੀਆਂ ਤੇਜ
(Krishna Raja) ਘਨੌਰ, 22 ਮਈ 2025: ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ‘ਚ ਹੋਰ ਤੇਜ਼ੀ ਲਿਆਉਣ ਲਈ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਇਥੇ ਦੱਸਣਯੋਗ ਹੈ ਕਿ ਅੱਜ ਸਾਮ ਨੂੰ ਅਚਾਨਕ ਮੀਹ ਝੱਖੜ ਕਰਕੇ ਮੌਸਮ ਖਰਾਬ ਨਾਲ ਸੜਕਾਂ ਤੇ ਦਰਖਤ ਡਿੱਗਣ ਨਾਲ ਕਾਫੀ ਰਸਤੇ ਬੰਦ ਹੋ ਚੁੱਕੇ ਹਨ। ਪ੍ਰੰਤੂ ਵਿਧਾਇਕ ਗੁਰਲਾਲ ਘਨੌਰ ਆਪਣੇ ਕਾਫਲੇ ਸਮੇਤ ਦ੍ਰਿੜ੍ਹਤਾ ਨਾਲ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਹਲਕੇ ਦੇ ਵੱਖ-ਵੱਖ ਪਿੰਡ ‘ਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਰਹੇ। ਇਸ ਸੰਦਰਭ ਵਿੱਚ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਘੜਾਮਾ ਕਲਾ, ਘੜਾਮਾ ਖੁਰਦ, ਥੂਹਾ ਅਤੇ ਬਪਰੌਰ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨਸ਼ਿਆਂ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।




ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਥਾਣਾ ਸ਼ੰਭੂ ਇੰਚਾਰਜ, ਜਜਵਿੰਦਰ ਸਿੰਘ ਚੌਂਕੀ ਇੰਚਾਰਜ ਬਾਸਮਾ, ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਘੜਾਮਾ, ਜੋਧਵੀਰ ਸਿੰਘ ਵੜੈਚ, ਚੇਅਰਮੈਨ ਸਹਿਜਪਾਲ ਸਿੰਘ ਦਿਉਲ ਲਾਡਾ ਨਨਹੇੜਾ, ਗੁਰਤਾਜ ਸੰਧੂ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਬਘੋਰਾ, ਦਵਿੰਦਰ ਸਿੰਘ ਅਲੀਮਾਜਰਾ, ਸਰਪੰਚ ਜੱਗਾ ਨਨਹੇੜਾ, ਅਮਰਜੀਤ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਸੰਧੂ, ਮੋਹਨ ਸਿੰਘ ਸਮੇਤ ਵੱਖ-ਵੱਖ ਪਿੰਡਾ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਮੌਜੂਦ ਸਨ।