ਬਲਾਕ ਜਲਾਲਾਬਾਦ ਅਧੀਨ ਪੈਂਦੀ ਗ੍ਰਾਮ ਪੰਚਾਇਤ ਲਾਧੂਕਾ ਅਤੇ ਗ੍ਰਾਮ ਪੰਚਾਇਤ ਅਚਾਡ਼ੀਕੀ ਦੀਆਂ ਚੋਣਾਂ 18 ਮਈ ਨੂੰ, ਇਸੇ ਦਿਨ ਹੀ ਹੋਵੇਗੀ ਵੋਟਾਂ ਦੀ ਗਿਣਤੀ

0

– ਨਾਮਜ਼ਦਗੀਆਂ 5 ਮਈ ਤੋਂ 8 ਮਈ ਤੱਕ ਭਰੀਆਂ ਜਾਣਗੀਆਂ

(Rajinder Kumar) ਫਾਜ਼ਿਲਕਾ, 3 ਮਈ 2025: ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਅਧੀਨ ਪੈਂਦੀ ਗ੍ਰਾਮ ਪੰਚਾਇਤ ਲਾਧੂਕਾ ਅਤੇ ਗ੍ਰਾਮ ਪੰਚਾਇਤ ਅਚਾਡ਼ੀਕੀ ਦੀਆਂ ਚੋਣਾਂ 18 ਮਈ ਨੂੰ ਕਰਵਾਈਆਂ ਜਾਣਗੀਆਂ ਤੇ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਇਸੇ ਦਿਨ ਹੀ  ਵੋਟਾਂ ਦੀ ਗਿਣਤੀ ਕੀਤੀ ਜਾਵੇਗੀ |

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਮਜ਼ਦਗੀਆਂ 5 ਮਈ ਤੋਂ 8 ਮਈ ਤੱਕ ਹੋਣਗੀਆਂ, ਨਾਮਜ਼ਦਗੀ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 9 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 10 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 18 ਮਈ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ |

ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਲਈ ਰਿਟਰਨਿੰਗ ਅਫਸਰ ਸ੍ਰੀ ਮਾਗੀ ਲਾਲ ਭੂਮੀ ਰੱਖਿਆ ਅਫਸਰ ਜਲਾਲਾਬਾਦ ਤੇ ਸ੍ਰੀ ਅਰਵਿੰਦ ਬਲਾਣਾ ਐਸਡੀਓ ਵਾਟਰ ਸਪਲਾਈ (ਰਿਜਰਵ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਰਾਜੀਵ ਕੁਮਾਰ ਲੈਕਚਰਾਰ ਸਰਕਾਰੀ ਸਕੂਲ ਲੜਕੀਆਂ ਜਲਾਲਾਬਾਦ ਤੇ ਸ੍ਰੀ ਲਕੇਸ਼ ਕੁਮਾਰ ਲੈਕਚਰਾਰ ਸਰਕਾਰੀ ਸਕੂਲ ਢੰਡੀ ਕਦੀਮ (ਰਿਜਰਵ) ਨਿਯੁਕਤ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਨੋਮੀਨੇਸ਼ਨ ਦਾ ਸਥਾਨ ਦਫਤਰ ਭੂਮੀ ਅਤੇ ਜਲ ਸੰਭਾਲ ਵਿਭਾਗ ਜਲਾਲਾਬਾਦ ਹੋਵੇਗਾ |

About The Author

Leave a Reply

Your email address will not be published. Required fields are marked *