ਪੰਜਾਬ ਸਿੱਖਿਆ ਕਰਾਂਤੀ- ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਗਤਗੜ੍ਹ ਬਾਂਦਰਾਂ ਅਤੇ ਚੂਹੜੀਆਂ ਦੇ ਸਰਕਾਰੀ ਸਕੂਲਾਂ ’ਚ ਵੱਖ ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ

0

(Rajinder Kumar) ਮਾਨਸਾ, 21 ਅਪ੍ਰੈਲ 2025: ਸਿੱਖਿਆ ਕਰਾਂਤੀ ਮੁਹਿੰਮ ਤਹਿਤ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਜਗਤਗੜ੍ਹ ਬਾਂਦਰਾਂ ਵਿਖੇ 02 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਚੂਹੜੀਆ ਵਿਖੇ 01 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਸਪੋਰਟਸ ਟਰੈਕ ਦਾ ਉਦਘਾਟਨ ਕੀਤਾ।

ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੀ ਬਿਹਤਰੀ ਲਈ ਵਚਨਵੱਧ ਹੈ। ਪਿਛਲੇ ਤਿੰਨ ਸਾਲਾਂ ਵਿੱਚ ਸਕੂਲਾਂ ਨੂੰ ਵੱਡੇ ਪੱਧਰ ’ਤੇ ਗ੍ਰਾਂਟਾਂ ਦੇ ਕੇ ਸਕੂਲਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗ੍ਰਾਂਟਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਕਿਸੇ ਕਿਸਮ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ, ਹੁਣ ਸਕੂਲ ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ, ਸਾਇੰਸ ਲੈਬਜ਼ ਨਾਲ ਲੈਸ ਹਨ ਅਤੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਤਰੀਕੇ ਨਾਲ ਪੜ੍ਹਾਈ ਕਰਵਾਉਣ ਲਈ ਪ੍ਰੋਜੈਕਟਰ, ਕੰਪਿਊਟਰ ਅਤੇ ਐਲ.ਈ.ਡੀ. ਪੈਨਲ ਲਗਾਏ ਗਏ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ।

ਇਸ ਮੌਕੇ ਪ੍ਰਿੰਸੀਪਲ ਦਿਲਪ੍ਰੀਤ ਸਿੰਘ, ਚੂਹੜੀਆ ਸਕੂਲ ਮੁਖੀ ਬਲਵਿੰਦਰ ਸਿੰਘ, ਜਗਤਗੜ੍ਹ ਬਾਂਦਰਾਂ ਸਕੂਲ ਦੇ ਮੁਖੀ ਗੁਰਜੰਟ ਸਿੰਘ, ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਨਵਦੀਪ ਸ਼ਰਮਾ, ਗੁਰਸੇਵਕ ਸਿੰਘ ਝੁਨੀਰ, ਚੇਅਰਮੈਨ ਪਾਲਾ ਸਿੰਘ, ਸਰਪੰਚ ਜੱਗਾ ਸਿੰਘ, ਸਰਪੰਚ ਅਰੁਣ ਕੁਮਾਰ, ਚੇਅਰਪਰਸਨ ਚਰਨਜੀਤ ਕੌਰ, ਸੀ ਐਚ ਟੀ ਗੁਰਮੇਲ ਸਿੰਘ, ਐੱਚ ਟੀ ਗੁਰਜੰਟ ਸਿੰਘ ਬੋਹਾ, ਐੱਚ ਟੀ ਦਲਜੀਤ ਸਿੰਘ,ਜਸਵਿੰਦਰ ਜਟਾਣਾ, ਹੀਰਾ ਲਾਲ, ਬਲਜਿੰਦਰ ਸਿੰਘ ਮੰਦਰਾਂ, ਨਿਰਮਲ ਸਿੰਘ, ਉਲਕ ਪਿੰਡ ਦੇ ਸਰਪੰਚ ਮਨਸਰੂਪ ਸਿੰਘ, ਟਾਂਡੀਆਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਜੌੜਕੀਆਂ ਪਿੰਡ ਦੇ ਸਰਪੰਚ ਜਗਸੀਰ ਸਿੰਘ, ਕੁਸਲਾ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ, ਅਮਨਦੀਪ ਸਿੰਘ ਭਾਈ ਦੇਸਾ, ਜਗਤਾਰ ਸਿੰਘ ਔਲਖ ਆਦਿ ਹਾਜ਼ਰ ਸਨ

About The Author

Leave a Reply

Your email address will not be published. Required fields are marked *

You may have missed