21 ਅਪ੍ਰੈਲ 2024 ਦਿਨ ਸੋਮਵਾਰ ਨੂੰ ਬੀ.ਡੀ.ਓ ਦਫਤਰ ਜਲਾਲਾਬਾਦ ਵਿਖੇ ਗ੍ਰਾਮ ਪੰਚਾਇਤਾਂ ਦੇ ਪੁਰਾਣੇ ਰਿਕਾਰਡ ਦਾ ਹੋਵੇਗਾ ਲੇਖਾ ਜੋਖਾ-ਵਿਧਾਇਕ ਜਗਦੀਪ ਕੰਬੋਜ ਗੋਲਡੀ

– ਕਿਹਾ, ਨਵ ਨਿਯੁਕਤ ਸਰਪੰਚਾਂ ਨੂੰ ਪੁਰਾਣੀਆਂ ਪੰਚਾਇਤਾਂ ਆਪਣਾ ਰਿਕਾਰਡ ਸੌਂਪਣ, ਅਣਗਹਿਲੀ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
– ਵਿਧਾਇਕ ਜਲਾਲਾਬਾਦ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਵਿਸ਼ੇਸ਼ ਬੈਠਕ
(Rajinder Kumar) ਫਾਜਿਲਕਾ, 16 ਅਪ੍ਰੈਲ 2025: ਬੀ.ਡੀ.ਓ ਦਫਤਰ ਜਲਾਲਾਬਾਦ ਵਿਖੇ 21 ਅਪ੍ਰੈਲ 2024 ਦਿਨ ਸੋਮਵਾਰ ਨੂੰ ਵਿਧਾਇਕ ਜਲਾਲਬਾਦ ਖੁਦ ਬੈਠ ਕੇ ਗ੍ਰਾਮ ਪੰਚਾਇਤਾਂ ਦੇ ਪੁਰਾਣੇ ਰਿਕਾਰਡ ਦਾ ਲੇਖਾ ਜੋਖਾ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਵੀ ਮੌਜੂਦ ਰਹਿਣਗੇ। ਇਹ ਪ੍ਰਗਟਾਵਾ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਪੰਚਾਇਤਾਂ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਰੱਖੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਵਿਧਾਇਕ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਹਲਕਾ ਜਲਾਲਾਬਾਦ ਦੇ ਜਿਹੜੇ ਸਰਪੰਚਾਂ ਨੂੰ ਆਪਣੀਆਂ ਗ੍ਰਾਮ ਪੰਚਾਇਤ ਦਾ ਪੁਰਾਣਾ ਰਿਕਾਰਡ ਨਹੀਂ ਮਿਲਿਆ ਉਹ ਸਰਪੰਚ ਤੇ ਪੰਚਾਇਤਾਂ ਇਸ ਦਿਨ ਇਸ ਕੈਂਪ ਵਿੱਚ ਪਹੁੰਚਣਗੇ ਤੇ ਆਪਣਾ ਰਿਕਾਰਡ ਨਾਲ ਲੈ ਕੇ ਆਉਣ ਤੇ ਨਵ ਨਿਯੁਕਤ ਸਰਪੰਚਾਂ ਨੂੰ ਉਹ ਪੁਰਾਣਾ ਸਾਰਾ ਰਿਕਾਰਡ ਦੇਣਗੇ। ਉਨ੍ਹਾਂ ਕਿਹਾ ਕਿ ਸਮੂਹ ਗ੍ਰਾਮ ਪੰਚਾਇਤਾਂ ਜਿਨ੍ਹਾਂ ਨੇ ਆਪਣਾ ਪੁਰਾਣਾ ਰਿਕਾਰਡ ਨਹੀਂ ਦਿੱਤਾ ਉਹ ਪਹੁੰਚ ਕੇ ਆਪਣਾ ਰਿਕਾਰਡ ਹਰ ਹਾਲਤ ਵਿੱਚ ਸੌਂਪਣ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ
ਮੀਟਿੰਗ ਦੌਰਾਨ ਵਿਧਾਇਕ ਜਲਾਲਾਬਾਦ ਨੇ ਹਾਜ਼ਰ ਬੀਡੀਓਜ਼ ਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵਿਕਾਸ ਦੇ ਕੰਮ ਚਾਹੇ ਉਹ ਨਹਿਰੀ ਖਾਲੇ, ਪਿੰਡਾਂ ਦੀਆਂ ਗਲੀਆਂ, ਨਾਲੀਆਂ, ਪਖਾਨੇ ਤੇ ਸੀਵਰੇਜ਼ ਆਦਿ ਹਰ ਕੋਈ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਕਿਸੇ ਵੀ ਹਲਕਾ ਵਾਸੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨਸੀਲ ਹੈ ਤੇ ਜੇਕਰ ਕੋਈ ਵੀ ਅਧਿਕਾਰੀ ਕੰਮ ਪ੍ਰਤੀ ਕੁਤਾਹੀ ਕਰਦਾ ਜਾਂ ਭ੍ਰਿਸ਼ਟਾਚਾਰ ਕਰਦਾ ਪਾਇਆ ਗਿਆ ਤਾਂ ਉਹ ਬਖਸਿਆ ਨਹੀਂ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੀਰੂ ਗਰਗ, ਬੀਡੀਓ ਗੁਰਜਿੰਦਰ ਸਿੰਘ ਅਤੇ ਏ.ਪੀ.ਓ ਅਸੀਸ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।