ਕੈਪਟਨ ਸੰਦੀਪ ਸੰਧੂ ਨੇ ਸ.ਸੀ.ਸੈ. ਸਕੂਲ (ਕੰਨਿਆਂ) ਦਾਖਾ ਵਿਖੇ ਲਗਭਗ 10 ਲੱਖ ਦੀ ਲਾਗਤ ਨਾਲ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ

0
ਦਾਖਾ, 28 ਅਗਸਤ 2021 : ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਸ੍ਰ. ਧਨਵੰਤ ਸਿੰਘ ਮੱਲੇਵਾਲੇ ਦੇ ਸਵ: ਮਾਤਾ ਸੁਰਜੀਤ ਕੌਰ ਅਤੇ ਪਿਤਾ ਸਵ: ਸ੍ਰ. ਸੁਰਜੀਤ ਸਿੰਘ ਮੱਲੇਵਾਲੇ ਦੀ ਯਾਦ ਵਿੱਚ ਲਗਭਗ 10 ਲੱਖ ਦੀ ਲਾਗਤ ਨਾਲ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਕਰਨਵੀਰ ਸਿੰਘ ਸੇਖੋਂ, ਬਲਾਕ ਪ੍ਰਧਾਨ ਸ੍ਰ. ਮਨਪ੍ਰੀਤ ਸਿੰਘ ਈਸੇਵਾਲ ਅਤੇ ਕੌਂਸਲਰ ਸ੍ਰ ਜਬਰ ਜੰਗ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਡਿੰਪਲ ਮਦਾਨ ਅਤੇ ਸਮੂਹ ਸਟਾਫ ਵੱਲੋਂ ਕੈਪਟਨ ਸੰਦੀਪ ਸੰਧੂ ਨੂੰ ਸਕੂਲ ਪੁੱਜਣ ‘ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਕੈਪਟਨ ਸੰਧੂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਉਨ੍ਹਾਂ ਆਧੁਨਿਕ ਤਰੀਕੇ ਨਾਲ ਬਣੇ ਸਕੂਲ ਅਤੇ ਬੱਚਿਆਂ ਵਿੱਚ ਡਿਸਪਲਨ ਦੀ ਸ਼ਲਾਘਾ ਕੀਤੀ।

ਕੈਪਟਨ ਸੰਧੂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਪੱਖੋਂ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਅਤੇ ਸਕੂਲਾਂ ਵਿੱਚ ਉਚੇਰੀ ਸਿੱਖਿਆ, ਬੁਨਿਆਦੀ ਢਾਂਚਾ ਅਤੇ ਹੋਰ ਵਧੀਆਂ ਸਹੂਲਤਾ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।

                         

ਸਕੂਲ ਪ੍ਰਿੰਸੀਪਲ ਸ਼੍ਰੀਮਤੀ ਡਿੰਪਲ ਮਦਾਨ ਵੱਲੋਂ ਕੈਪਟਨ ਸੰਧੂ ਨੂੰ ਸਕੂਲ ਦੀ ਇਮਾਰਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਸਬੰਧੀ ਮੰਗਾਂ ਦੱਸੀਆਂ ਗਈਆਂ ਜਿਸ ਸਬੰਧੀ ਕੈਪਟਨ ਸੰਧੂ ਨੇ ਕਿਹਾ ਕਿ ਸਕੂਲ ਦੀਆਂ ਜਿਹੜੀਆਂ ਦੀ ਮੰਗਾਂ ਹਨ ਉਨ੍ਹਾਂ ਨੂੰ ਪੰਚਾਇਤ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਹੋਰ ਉਚਾਈਆਂ ਤੱਕ ਲਿਜਾਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ ਕਿਸੇ ਪ੍ਰਕਾਸ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਜਤਿੰਦਰ ਦਾਖਾ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਇੰਦਰਜੀਤ ਕੌਰ, ਸ੍ਰ. ਧਨਵੰਤ ਸਿੰਘ ਸੇਖੋਂ, ਲੈਕਚਰਾਰ ਸ਼੍ਰੀਮਤੀ ਬਲਜਿੰਦਰ ਕੌਰ, ਅਧਿਆਪਕ ਸ਼੍ਰੀਮਤੀ ਰੇਸ਼ਮਜੀਤ ਕੌਰ, ਸ਼੍ਰੀਮਤੀ ਸੁਮਨਜੀਤ ਕੌਰ, ਸ਼੍ਰੀਮਤੀ ਅਮਰੀਕ ਕੌਰ ਸ੍ਰ. ਅਸ਼ੀਸ਼ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!