ਸਮਾਜ ਸੇਵੀ ਸੰਸਥਾਵਾਂ ਦਾ ਵਿਕਾਸ ਦੇ ਖੇਤਰ ‘ਚ ਵੱਡਾ ਯੋਗਦਾਨ: ਡਾ. ਰਵਜੋਤ ਸਿੰਘ

0

– ਸੋਨਾਲੀਕਾ ਗਰੁੱਪ ਵਲੋਂ ਗਊਸ਼ਾਲਾ ਹਰਿਆਣਾ ਨੂੰ ਇਕ ਟਰੈਕਟਰ ਤੇ ਇਕ ਲੱਖ ਰੁਪਏ ਦਾ ਚੈਕ ਭੇਟ

(Krishna raja) ਹੁਸ਼ਿਆਰਪੁਰ, 2 ਅਪ੍ਰੈਲ 2025: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਹਰ ਖੇਤਰ ਦੇ ਵਿਕਾਸ ਵਿਚ ਵੱਡਾ ਯੋਗਦਾਨ ਹੈ ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

ਅੱਜ ਇਥੇ ਸੋਨਾਲੀਕਾ ਗਰੁੱਪ ਵਲੋਂ ਗਊਸ਼ਾਲਾ ਹਰਿਆਣਾ ਨੂੰ ਇਕ ਟਰੈਕਟਰ ਅਤੇ ਇਕ ਲੱਖ ਰੁਪਏ ਦੀ ਮਾਇਕ ਮਦਦ ਦਿੱਤੇ ਜਾਣ ਮੌਕੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੋਨਾਲੀਕਾ ਗਰੁੱਪ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਵੱਡਮੁੱਲਾ ਯੋਗਦਾਨ ਰਿਹਾ ਹੈ ਜਿਸ ਲਈ ਗਰੁੱਪ ਸ਼ਲਾਘਾ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਸੋਨਾਲੀਕਾ ਗਰੁੱਪ ਵਲੋਂ ਗਊਸ਼ਾਲਾ ਦੀ ਕੀਤੀ ਮਦਦ ਗਊਸ਼ਾਲਾ ਲਈ ਬੇਹੱਦ ਲਾਭਦਾਇਕ ਰਹੇਗੀ।

ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਟਰੈਕਟਰ ਆਪਣੇ ਹੱਥੀਂ ਟਰੈਕਟਰ ਅਤੇ ਵਿੱਤੀ ਮਦਦ ਗਊਸ਼ਾਲਾ ਭੇਟ ਕੀਤੀ।

About The Author

Leave a Reply

Your email address will not be published. Required fields are marked *