ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ

0

(Krishna raja) ਫਾਜ਼ਿਲਕਾ, 25 ਮਾਰਚ 2025: ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫ਼ਾਜ਼ਿਲਕਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੁਆਰਾ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਐਜੂਕੇਸ਼ਨਲ ਰੋਕਸਟਾਰ ਅਚੀਵਰਜ਼ ਅਵਾਰਡ ਲਈ ਸਿਖਣ ਸਿਖਾਉਣ ਸਮੱਗਰੀ (ਟੀ.ਐੱਲ.ਐੱਮ.) ਮੁਕਾਬਲੇ ਪੰਜਾਬੀ ਅਤੇ ਗਣਿਤ ਵਿਸ਼ਿਆਂ ਅਧਾਰਿਤ ਡਾਇਟ ਫਾਜ਼ਿਲਕਾ ਵਿਖੇ ਕਰਵਾਏ ਗਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਤੋਂ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਆਪਣੀਆਂ ਐਂਟਰੀਆਂ ਜਮਾਂ ਕੀਤੀਆਂ ਗਿਆ।

ਜਮਾਂ ਕੀਤੀਆਂ ਗਈਆਂ ਐਂਟਰੀਆਂ ਵਿਚੋਂ ਹਰੇਕ ਬਲਾਕ ਵਿੱਚੋਂ ਦੋਨਾਂ ਵਿਸ਼ਿਆਂ ਪੰਜਾਬੀ ਅਤੇ ਗਣਿਤ ਲਈ 2-2 ਉੱਤਮ ਟੀ. ਐੱਲ ਐਮ ਦੀ ਚੋਣ ਬਲਾਕ ਪੱਧਰ ਤੇ ਬੀ. ਪੀ. ਈ. ਓ. ਪੈਨਲ ਦੁਆਰਾ ਕੀਤੀ ਗਈ । ਵੱਖ – ਵੱਖ ਬਲਾਕਾਂ ਤੋਂ ਚੁਣੇ ਗਏ ਕੁੱਲ 32 ਟੀ. ਐੱਲ.ਐਮ. ਦੀ ਪੇਸ਼ਕਾਰੀ ਅਧਿਆਪਕਾਂ ਦੁਆਰਾ ਕੀਤੀ ਗਈ।

ਜ਼ਿਲ੍ਹਾ ਪੱਧਰ ਤੇ ਪੰਜਾਬੀ ਵਿਸ਼ੇ ਵਿੱਚੋਂ ਪਹਿਲਾ ਸਥਾਨ ਸ੍ਰੀ ਮਤੀ ਵੀਨਾ ਰਾਣੀ, ਸ. ਪ੍ਰ. ਸ. ਬੇਸਿਕ, ਬਲਾਕ ਫਾਜਿਲਕਾ-2 , ਦੂਜਾ ਸਥਾਨ ਸ੍ਰੀ ਮਤੀ ਮੋਨੀਕਾ ਰਾਣੀ, ਸ. ਪ੍ਰ. ਸ. ਜੰਡਵਾਲਾ ਭੀਮੇਸ਼ਾਹ, ਬਲਾਕ ਅਬੋਹਰ-2 ਅਤੇ ਤੀਜਾ ਸਥਾਨ ਅਮਰਜੀਤ ਕੌਰ, ਸ. ਪ੍ਰ. ਸ. ਚੱਕ ਸੁਹੇਲੇ ਵਾਲਾ, ਬਲਾਕ ਜਲਾਲਾਬਾਦ -2 ਦੁਆਰਾ ਪ੍ਰਾਪਤ ਕੀਤਾ ਅਤੇ ਗਣਿਤ ਵਿਸ਼ੇ ਵਿੱਚੋਂ ਪਹਿਲਾ ਸਥਾਨ ਸ੍ਰੀ ਮਤੀ ਰੂਚੀ, ਸ. ਪ੍ਰ. ਸ. ਜਲਾਲਾਬਾਦ, ਬਲਾਕ ਜਲਾਲਾਬਾਦ-1, ਦੂਜਾ ਸਥਾਨ ਸ੍ਰੀ ਮਾਨ ਨੀਰਜ ਕਾਲੜਾ, ਸ. ਪ੍ਰ. ਸ. ਢਾਬਾ ਕੋਕਰੀਆਂ, ਬਲਾਕ ਅਬੋਹਰ-1 ਅਤੇ ਤੀਜਾ ਸਥਾਨ ਸ੍ਰੀ ਮਤੀ ਗੁਰਜਿੰਦਰ ਕੌਰ, ਸ. ਪ੍ਰ. ਸ. ਬਸਤੀ ਟਿਵਾਣਾ ਬਲਾਕ ਜਲਾਲਾਬਾਦ-1 ਦੁਆਰਾ ਪ੍ਰਾਪਤ ਕੀਤਾ।

ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਤੀਸ਼ ਕੁਮਾਰ, ਡਾਇਟ ਪ੍ਰਿੰਸੀਪਲ ਡਾ. ਰਚਨਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਸ਼੍ਰੀ ਪਰਮਿੰਦਰ ਸਿੰਘ ਦੀ ਯੌਗ ਆਗਵਾਈ ਵਿੱਚ ਕਰਵਾਇਆ ਗਿਆ, ਇਸ ਸਮਾਗਮ ਦੌਰਾਨ ਵੱਖ -ਵੱਖ ਬਲਾਕਾਂ ਤੋਂ ਬੀ. ਪੀ. ਈ. ਓ, ਸ਼੍ਰੀ ਵਿਜੇਪਾਲ ਜਿਲ੍ਹਾ ਨੋਡਲ ਅਫਸਰ, ਡੀ.ਆਰ.ਸੀ. ਰਾਜਨ ਬਾਘਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਰਹੇ ਅਤੇ ਓਹਨਾ ਵੱਲੋਂ ਅਧਿਆਪਕਾਂ ਵੱਲੋਂ ਬਣਾਏ ਗਏ ਟੀ. ਐੱਲ. ਐਮ. ਦੀ ਪ੍ਰਸ਼ੰਸ਼ਾ ਕਰਦੇ ਹੋਏ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਟੀ. ਐੱਲ.ਐਮ. ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।

ਇਸ ਪ੍ਰੋਗਰਾਮ ਦੇ ਸੰਚਾਲਨ ਵਿੱਚ ਸ. ਕੁਲਬੀਰ ਸਿੰਘ ਸੀ. ਐਚ. ਟੀ.  ਅਤੇ ਸ੍ਰੀ ਮਤੀ ਰੇਖਾ ਦੁਆਰਾ ਅਹਿਮ ਭੂਮਿਕਾ ਨਿਭਾਈ। ਇਸ ਪੂਰੇ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਸੰਚਾਲਨ ਵਿੱਚ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀ ਟੀਮ ਦੁਆਰਾ ਅਹਿਮ ਭੂਮਿਕਾ ਨਿਭਾਉਣ ਦੀ ਬਹੁੱਤ ਪ੍ਰਸ਼ੰਸਾ ਕੀਤੀ ਗਈ।

About The Author

Leave a Reply

Your email address will not be published. Required fields are marked *