ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ 2025 ਤੱਕ ਲਾਜਮੀ ਕਰਵਾਉਣ ਈ. ਕੇ. ਵਾਈ. ਸੀ

– ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ ਈ.ਪੋਜ ਮਸ਼ੀਨ ਤੇ ਅਗੂਠਾ ਲਗਵਾਉਂਦੇ ਹੋਏ ਈ-ਕੇ ਵਾਈ ਸੀ ਕਰਵਾ ਸਕਦੇ ਹਨ
(Krishna raja) ਫਾਜ਼ਿਲਕਾ, 13 ਮਾਰਚ 2025: ਜਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਵੰਦਨਾ ਕੰਬੋਜ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿਚ ਕੁੱਲ 176197 ਰਾਸ਼ਨ ਕਾਰਡ ਹਨ ਜਿਹਨਾਂ ਦੇ ਕੁੱਲ 670782 ਲਾਭਪਾਤਰੀ ਹਨ ਜੋ ਕਿ ਸਰਕਾਰ ਵੱਲੋ ਚੱਲ ਰਹੀ ਸਕੀਮ ਅਧੀਨ ਮੁਫਤ ਰਾਸ਼ਨ ਦੀ ਸਰਕਾਰੀ ਸਹੁਲਤ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਦੇ ਪਰਿਵਾਰਾਂ ਦੀ 31 ਮਾਰਚ 2025 ਤੱਕ 100 ਪ੍ਰਤੀਸ਼ਤ ਮੁਕੰਮਲ ਈ. ਕੇ. ਵਾਈ. ਸੀ. ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਫਾਜਿਲਕਾ ਵਿਚ ਖੁਰਾਕ ਸਿਵਲ ਸਪਲਾਈ ਵਿਭਾਗ ਫਾਜਿਲਕਾ ਵੱਲੋ ਕੁੱਲ ਰਾਸ਼ਨ ਕਾਰਡ ਲਾਭਪਾਤਰੀਆਂ 670782 ਵਿਚੋ 553268 ਲਾਭਪਾਤਰੀਆਂ ਦੀ ਈ.ਕੇ.ਵਾਈ. ਸੀ ਮੁਕੰਮਲ ਕੀਤੀ ਜਾ ਚੁੱਕੀ ਹੈ ਜੋ ਕਿ ਲਗਭਗ 82 ਪ੍ਰਤੀਸ਼ਤ ਹੈ। ਜਿਹੜੇ ਰਾਸ਼ਨ ਕਾਰਡ ਧਾਰਕਾ ਵੱਲੋ ਈ.ਕੇ.ਵਾਈ ਸੀ ਨਹੀ ਕਰਵਾਈ ਗਈ ਹੈ ਉਹ ਆਪਣੇ ਪਿੰਡ/ਵਾਰਡ ਦੇ ਨਾਲ ਲੱਗਦੇ ਰਾਸ਼ਨ ਡਿਪੂ ਹੋਲਡਰ ਤੇ ਜਾ ਕੇ ਈ-ਕੇ ਵਾਈ ਸੀ ਕਰਵਾ ਸਕਦੇ ਹਨ। ਜੇਕਰ ਕਿਸੇ ਲਾਭਪਾਤਰੀ ਵੱਲੋ ਈ.ਕੇ.ਵਾਈ.ਸੀ ਨਹੀ ਕਰਵਾਈ ਜਾਂਦੀ ਹੈ ਤਾ ਭਾਰਤ ਸਰਕਾਰ ਵੱਲੋ ਜਾਰੀ ਨਿਰਦੇਸ਼ਾ ਅਨੁਸਾਰ ਉਹ ਅਪ੍ਰੈਲ 2025 ਤੋ ਬਾਅਦ ਆਪਣਾ ਰਾਸ਼ਨ ਪ੍ਰਾਪਤ ਕਰਨ ਦੇ ਯੋਗ ਨਹੀ ਹੋਵੇਗਾ।
ਉਨ੍ਹ ਕਿਹਾ ਕਿ 31 ਮਾਰਚ ਤੱਕ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਆਗਾਮੀ ਫੇਜ਼ ‘ਚ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ। ਇਸ ਲਈ ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ 31 ਮਾਰਚ 2025 ਤੱਕ ਈ.ਪੋਜ ਮਸ਼ੀਨ ਤੇ ਅਗੂਠਾ ਲਗਵਾਉਂਦੇ ਹੋਏ ਈ-ਕੇ ਵਾਈ ਸੀ ਕਰਵਾ ਸਕਦੇ ਹਨ।