ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਵਿਚ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ 31 ਮਾਰਚ 2025

(Krishna raja)ਪਠਾਨਕੋਟ, 13 ਮਾਰਚ 2025: ਭਾਰਤ ਸਰਕਾਰ ਵਲੋਂ ਆਰੰਭੀ ਗਈ ਪੀ. ਐੱਮ. ਇੰਟਰਨਸ਼ਿਪ ਸਕੀਮ ਵਿਚ ਅਪਲਾਈ ਕਰਨ ਦੀ ਆਖਰੀ ਮਿਤੀ 12 ਮਾਰਚ ਤੋਂ ਵਧਾ ਕੇ 31 ਮਾਰਚ ਕਰ ਦਿੱਤੀ ਗਈ ਹੈ। ਇਸ ਸਕੀਮ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤੇਜਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਪਠਾਨਕੋਟ ਜ਼ਿਲ੍ਹੇ ਅੰਦਰ ਕੁੱਲ 34 ਮੌਕੇ ਉਪਲੱਬਧ ਹਨ, ਜਿਸ ਵਿਚੋਂ ਐੱਚ.ਡੀ.ਐੱਫ.ਸੀ. ਬੈਂਕ ਵਿੱਚ ਕੁੱਲ 12 ਮੌਕੇ, ਯੋਗਤਾ ਗ੍ਰੈਜੂਏਸ਼ਨ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਵਿਚ ਕੁੱਲ 7 ਮੌਕੇ ਅਤੇ ਯੋਗਤਾ ਦਸਵੀਂ ਪਾਸ ਹੈ। ਜੁਬਿਲਾਇੰਟ ਫੂਡਵਰਕਸ ਲਿਮਟਡ (ਡੋਮੀਨੋਜ਼) ਵਿੱਚ ਕੁੱਲ 4 ਮੌਕੇ ਅਤੇ ਯੋਗਤਾ ਦੱਸਵੀਂ ਪਾਸ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਿਡ ਵਿੱਚ ਆਈ ਟੀ ਆਈ ਪਾਸ ਲਈ 2 ਮੌਕੇ ਉਪਲਬੱਧ ਹਨ।
ਟਾਟਾ ਏ.ਆਈ.ਜੀ. ਜਨਰਲ ਇੰਸੂਰੈਂਸ ਕੰਪਨੀ ਲਿਮਿਟਿਡ ਵਿੱਚ ਗ੍ਰੈਜੂਏਟ ਪਾਸ ਲਈ 3 ਮੌਕੇ ਉਪਲੱਬਧ ਹਨ। ਇਸੇ ਤਰ੍ਹਾਂ ਹੀ ਪਾਵਰ ਗ੍ਰੇਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਡ ਵਿਚ ਕੁੱਲ 6 ਮੌਕੇ (ਡਿਪਲੋਮਾ ਹੋਲਡਰ ਲਈ 2, ਗ੍ਰੈਜੂਏਸ਼ਨ ਲਈ 2, ਆਈ.ਟੀ.ਆਈ. ਲਈ 2) ਉਪਲੱਬਧ ਹਨ। ਇਸ ਸਕੀਮ ਤਹਿਤ ਇੰਟਰਨਸ਼ਿਪ ਕਰਨ ਵਾਲੇ ਪ੍ਰਾਰਥੀ ਦੀ ਉਮਰ 21 ਤੋਂ 24 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਪ੍ਰਾਰਥੀ ਰੈਗੂਲਰ ਪੜ੍ਹਾਈ ਨਾ ਕਰਦਾ ਹੋਵੇ ਅਤੇ ਪ੍ਰਾਰਥੀ ਦੇ ਘਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਅਤੇ ਪ੍ਰਾਰਥੀ ਦੀ ਸਾਲ 2023-24 ਦੀ ਪਰਿਵਾਰਿਕ ਆਮਦਨ 8 ਲੱਖ ਰੁਪਏ ਤੋਂ ਵੱਧ ਨਾ ਹੋਵੇ।
ਇੰਟਰਨਸ਼ਿਪ ਦੌਰਾਨ ਪ੍ਰਾਰਥੀ ਨੂੰ 6 ਹਜ਼ਾਰ ਰੁਪਏ ਇਕ ਵਾਰ ਅਤੇ ਪੰਜ ਹਜਾਰ ਰੁਪਏ ਹਰ ਮਹੀਨੇ ਭੱਤਾ ਦਿੱਤਾ ਜਾਵੇਗਾ। ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਹਰੇਕ ਇੰਟਰਨ ਲਈ ਬੀਮਾ ਕਵਰੇਜ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਵਲੋਂ ਵਿਦਿਆਰਥੀ ਦੀ ਯੋਗਤਾ ਅਨੁਸਾਰ ਪ੍ਰਤੀ ਮਹੀਨੇ ਹੋਰ ਸਹੂਲਤਾਂ ਵੀ ਪੋਰਟਲ ਤੇ ਦਰਸਾਏ ਅਨੁਸਾਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇੰਟਰਨਸ਼ਿਪ ਲਈ ਵੈੱਬਸਾਈਟ https://pminternship.mca.gov.