ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਸਭ ਤੋਂ ਵੱਧ ਪ੍ਰੋਜੈਕਟ ਅਪਰੂਵ ਹੋਣ ਵਾਲੇ ਭਾਰਤ ਦੇ ਪਹਿਲੇ 10 ਜਿਲਿ੍ਹਆਂ ਵਿਚ ਸ਼ਾਮਲ

(krishna raja) ਮਾਨਸਾ, 11 ਮਾਰਚ 2025: ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਏ.ਆਈ.ਐਫ. ਪੰਜਾਬ ਦੇ ਯਤਨਾਂ ਸਦਕਾ ਜਿਲ੍ਹਾ ਮਾਨਸਾ ਭਾਰਤ ਵਿਚੋਂ ਐਗਰੀਕਲਚਰ ਇੰਨਫਰਾਸਟਰਕਚਰ ਫੰਡ (ਏ.ਆਈ.ਐਫ.) ਸਕੀਮ ਅਧੀਨ ਸਭ ਤੋਂ ਵੱਧ ਪ੍ਰੋਜੈਕਟ ਅਪਰੂਵ ਕਰਨ ਵਾਲੇ ਭਾਰਤ ਦੇ ਪਹਿਲੇ 10 ਜ਼ਿਲਿ੍ਹਆਂ ਵਿਚ ਆਉਣ ’ਤੇ 07 ਮਾਰਚ 2025 ਨੂੰ ਮਹਾਤਮਾ ਗਾਂਧੀ ਇੰਸੀਟੀਚਿਊਟ ਆਫ ਪਬਲਿਕ ਐਡਮੀਨੀਸਟ੍ਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰੱਖੇ ਗਏ ਸਮਾਗਮ ਦੌਰਾਨ ਜ਼ਿਲ੍ਹਾ ਮਾਨਸਾ ਨੂੰ ਉਕਤ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ।
ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਡਾ. ਬਲਵੀਰ ਸਿੰਘ ਨੇ ਡਿਪਟੀ ਕਮਿਸਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਉਕਤ ਸਮਾਗਮ ਵਿਚ ਭਾਗ ਲੈਂਦੇ ਹੋਏ ਇਹ ਸਨਮਾਨ ਪ੍ਰਾਪਤ ਕੀਤਾ ਗਿਆ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਉਕਤ ਸਨਮਾਨ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਕੁਲਵੰਤ ਸਿੰਘ ਆਈ.ਏ.ਐਸ ਜੀ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਮਾਨਸਾ ਮੌਜੁਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਸਨਮਾਨ ਲਈ ਬਾਗਬਾਨੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਜਿਲ੍ਹੇ ਅੰਦਰ ਆਪਣਾ ਕੰਮ ਬਾਖ਼ੂਬੀ ਕਰਦੇ ਰਹਿਣ, ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਖੇਤੀਬਾੜੀ ਅਤੇ ਬਾਗਬਾਨੀ ਕਰ ਰਹੇ ਕਿਸਾਨ ਆਪਣੀ ਉਪਜ ਦੀ ਪ੍ਰਾਇਮਰੀ ਪ੍ਰੋਸੈਸਿੰਗ ਲਈ ਪੈਕ ਹਾਊਸ, ਗ੍ਰੇਡਿੰਗ ਯੂਨਿਟ, ਰਾਈਪਨਿੰਗ ਚੈਂਬਰ, ਗੋਦਾਮ, ਕੋਲਡ ਸਟੋਰ/ਕੋਲਡ ਰੂਮ, ਯੋਗ ਪ੍ਰੋਜੈਕਟਾਂ ਉੱਤੇ ਸੋਲਰ ਪੈਨਲ ਆਦਿ ਪ੍ਰੋਜੈਕਟਾਂ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ।