ਰੋਜ਼ਗਾਰ ਮੇਲੇ ਵਿੱਚ 176 ਸਿਖਿਆਰਥੀਆਂ ਨੇ ਭਾਗ ਲਿਆ, 46 ਸਿਖਿਆਰਥੀ ਕੀਤੇ ਸ਼ਾਰਟਲਿਸਟ

– ਸਿਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸੰਸਥਾ ਹਮੇਸ਼ਾ ਵਚਨਬੱਧ-ਪ੍ਰਿੰਸੀਪਲ
(krishna raja) ਮਾਨਸਾ, 21 ਫਰਵਰੀ 2025: ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿਵਾਉਣ ਹਿੱਤ ਸਰਕਾਰੀ ਆਈ. ਟੀ. ਆਈ. ਮਾਨਸਾ ਵਿਖੇ ਅਪ੍ਰੈਟਿਸ਼ਿਪ/ਰੋਜ਼ਗਾਰ ਮੇਲਾ ਲਗਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸੰਸਥਾ ਪ੍ਰਿੰਸੀਪਲ ਸ੍ਰ. ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਰੋਜ਼ਗਾਰ ਮੇਲੇ ਸਹਾਈ ਸਿੱਧ ਹੁੰਦੇ ਹਨ ਜਿਸ ਵਿਚ ਸੰਸਥਾ ਸਿਖਿਆਰਥੀਆਂ ਅਤੇ ਵੱਖ ਵੱਖ ਨਾਮੀ ਇੰਡਸਟੀਜ਼ ਵਿਚਕਾਰ ਇਕ ਕੜੀ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸੰਸਥਾ ਹਮੇਸ਼ਾ ਵਚਨਬੱਧ ਹੈ।
ਇਸ ਦੌਰਾਨ ਪਲੇਸਮੈਂਟ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਸਵਰਾਜ ਇੰਜਨ ਲਿਮਿਟਡ ਮੋਹਾਲੀ ਦੇ ਐੱਚ. ਆਰ ਵਿਭਾਗ ਵੱਲੋਂ ਅਜੈ ਸਿੰਘ, ਗੁਰਪ੍ਰੀਤ ਸਿੰਘ ਅਤੇ ਅਵਿਨਾਸ਼ ਭੰਮਾ ਕੁਆਲਟੀ ਮੈਨੇਜ਼ਰ, ਜੀ ਐੱਸ. ਅਲਾਏ ਇੰਡਸਟਰੀ ਪਟਿਆਲਾ ਵੱਲੋ ਪਰਮਜੋਤ ਸਿੰਘ ਸੁਪਰਵਾਈਜ਼ਰ ਵੱਲੋਂ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਵਾਲੇ ਸਿਖਿਆਰਥੀਆਂ ਦੀ ਇੰਟਰਵਿਊ ਕੀਤੀ ਗਈ, ਜਿਸ ਦੌਰਾਨ ਰੋਜ਼ਗਾਰ ਭਾਗ ਲੈਣ 176 ਸਿਖਿਆਰਥੀਆਂ ’ਚੋਂ 46 ਸਿਖਿਆਰਥੀ ਸ਼ਾਰਟ ਲਿਸਟ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਸੰਸਥਾ ਦੇ ਅਪ੍ਰੈਟਿਸ਼ਿਪ ਇੰਚਾਰਜ ਮਨਜੀਤ ਸਿੰਘ ਅਤੇ ਧਰਮਿੰਦਰ ਸਿੰਘ ਵੱਲੋਂ 59 ਸਿੱਖਿਆਰਥੀਆਂ ਦੀ ਅਪ੍ਰੈਟਿਸ਼ਿਪ ਪੋਰਟਲ ਉੱਪਰ ਰਜਿਸਟਰੇਸ਼ਨ ਵੀ ਕੀਤੀ ਗਈ। ਇਸ ਦੌਰਾਨ ਰੀਆ ਗਰਗ ਯੰਗ ਪ੍ਰੋਫੈਸ਼ਨਲ ਮਨਿਸਟੀਰੀ ਆਫ ਲੇਬਰ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਰੋਜਗਾਰ ਮੇਲੇ ਵਿੱਚ ਸਰਕਾਰੀ ਆਈ. ਟੀ. ਆਈ.ਬੁਢਲਾਡਾ, ਆਈ. ਟੀ. ਆਈ.ਢੈਪਈ ਦੇ ਸਿਖਿਆਰਥੀਆਂ ਅਤੇ ਸਟਾਫ ਵੱਲੋਂ ਵੀ ਭਾਗ ਲਿਆ ਗਿਆ।