ਡਾ. ਸੁਨੀਲ ਕੁਮਾਰ ਸਿੰਗਲਾ ਦਾ 28ਵੀਂ ਪੰਜਾਬ ਸਾਇੰਸ ਕਾਂਗਰਸ ਵਿੱਚ ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਨਾਲ ਸਨਮਾਨ

0

(Krishna Raja)ਪਟਿਆਲਾ, 7 ਫਰਵਰੀ 2025: ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਇਲੈਕਟ੍ਰੀਕਲ ਐਂਡ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸੁਨੀਲ ਕੁਮਾਰ ਸਿੰਗਲਾ ਨੂੰ 28ਵੀਂ ਪੰਜਾਬ ਸਾਇੰਸ ਕਾਂਗਰਸ ਵਿੱਚ ਵੱਕਾਰੀ ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਡਾ. ਸਿੰਗਲਾ ਨੂੰ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੀ ਅਗਵਾਈ ਹੇਠ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਪ੍ਰਦਾਨ ਕੀਤਾ ਗਿਆ।

ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਇੰਜੀਨੀਅਰਿੰਗ ਅਤੇ ਵਿਗਿਆਨ ਦੇ ਖੇਤਰ ਵਿੱਚ ਉੱਤਮਤਾ ਦਾ ਪ੍ਰਤੀਕ ਹੈ, ਜੋ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਲੈਕਟ੍ਰੀਕਲ ਅਤੇ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਵਿੱਚ ਡਾ. ਸਿੰਗਲਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇਹ ਉੱਚ ਸਨਮਾਨ ਦਿੱਤਾ।

28ਵੀਂ ਪੰਜਾਬ ਸਾਇੰਸ ਕਾਂਗਰਸ, ਇੱਕ ਅਜਿਹਾ ਮਹੱਤਵਪੂਰਨ ਸਮਾਗਮ ਹੈ ਜੋ ਉੱਘੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਜਿਸ ਵਿੱਚ, ਡਾ. ਸਿੰਗਲਾ ਦੇ ਅਕਾਦਮਿਕ ਖੋਜ, ਨਵੀਨਤਾ ਅਤੇ ਸਿੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਥਾਪਰ ਇੰਸਟੀਚਿਊਟ ਵਿੱਚ ਉਨ੍ਹਾਂ ਦੀ ਅਗਵਾਈ ਨੇ ਸੰਸਥਾ ਅਤੇ ਵਿਆਪਕ ਇੰਜੀਨੀਅਰਿੰਗ ਭਾਈਚਾਰੇ ਦੋਵਾਂ ‘ਤੇ ਸਥਾਈ ਪ੍ਰਭਾਵ ਪਾਇਆ ਹੈ।

ਇਸ ਸਮਾਰੋਹ ਵਿੱਚ ਉੱਘੇ ਪਤਵੰਤੇ ਅਤੇ ਖੋਜਕਰਤਾ ਸ਼ਾਮਲ ਹੋਏ, ਜਿਨ੍ਹਾਂ ਸਾਰਿਆਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਲਈ ਡਾ. ਸਿੰਗਲਾ ਦੀ ਸ਼ਲਾਘਾ ਕੀਤੀ।

About The Author

Leave a Reply

Your email address will not be published. Required fields are marked *