ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੋਰ  ਵਲੋਂ ਪਿੰਡ ਕਮਾਲੀ ਅਤੇ ਘੁਮੰਡਗੜ ਸੈਂਟਰ ਦਾ ਦੌਰਾ

0
(Krishna Raja)
ਫਤਿਹਗੜ ਸਾਹਿਬ, 6 ਫਰਵਰੀ 2025: ਸਿਵਲ ਸਰਜਨ ਫਤਿਹਗੜ ਸਾਹਿਬ ਡਾ.ਦਵਿੰਦਰਜੀਤ ਕੋਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ. ਨਵਦੀਪ ਕੋਰ ਵੱਲੋ ਆਯੂਸ਼ਮਾਨ ਅਰੋਗਿਆ ਕੇਂਦਰ ਪਮੋਰ ਦੇ ਪਿੰਡ ਕਮਾਲੀ ਅਤੇ ਆਯੂਸ਼ਮਾਨ ਅਰੋਗਿਆ ਕੇਂਦਰ ਘੁਮੰਡਗੜ ਦਾ ਦੌਰਾ ਕੀਤਾ ਇਸ ਦੋਰਾਣ ਡਾ. ਨਵਦੀਪ ਕੋਰ ਨੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਮੈਡੀਕਲ ਸਾਜ਼ੋ-ਸਾਮਾਨ ਦਾ ਨਿਰੀਖਣ ਕੀਤਾ।
ਉਨ੍ਹਾਂ ਸੈਂਟਰ ਤੇ ੳਪਲਬਧ ਦਵਾਈਆਂ ਦੀ ੲੈਕਸਪਾਈਰੀ ਡੇਟ ਦਾ ਜਾਇਜਾ, ਜੱਚਾ-ਬੱਚਾ ਰਜਿਸਟਰ, ਆਸ਼ਾ ਵਰਕਰ ਵੱਲੋ ਬਣਾਈ ਗਈ ਗਰਭਵਤੀ ਅੋਰਤਾਂ ਦੀ ਡਿੳ ਲਿਸਟ ਅਤੇ ਸੈਂਟਰਾ ਵਿਚ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਹੋਰ ਜ਼ਿਆਦਾ ਸਾਫ਼-ਸੁਥਰਾ ਰਖਿਆ ਜਾਵੇ। ਇਸ ਮੋਕੇ ਤੇ ਉਨ੍ਹਾਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਜੱਚਾ ਬੱਚਾ ਦਾ ਵੱਧ ਤੋ ਵੱਧ ਖਿਆਲ ਰੱਖਣ ਤਾਂ ਜੋ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋ ਚਲਾਈ ਜਾ ਰਹੀ ਸਹੂਲਤਾਂ ਦਾ ਫਾਇਦਾ ਮਿਲ ਸਕੇ। ਉਨ੍ਹਾਂ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ।

About The Author

Leave a Reply

Your email address will not be published. Required fields are marked *