ਨਵੋਦਿਆ ਵਿਦਿਆਲਿਆ ਦੇ ਅਰੁਨ ਤੇ ਜਸਪ੍ਰੀਤ ਕੌਰ ਨੇ ਲਿਆ ਗਣਤੰਤਰ ਦਿਵਸ ਪ੍ਰੇਡ ਦਿੱਲੀ ’ਚ ਹਿੱਸਾ

0

(Krishna Raja)
ਹੁਸ਼ਿਆਰਪੁਰ, 6 ਜਨਵਰੀ 2025:
ਪੀ ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ  ਦੇ ਬਾਹਰਵੀਂ ਕਮਰਸ ਕਲਾਸ ਦੇ ਦੋ ਐਨ.ਸੀ.ਸੀ. ਕੈਡਟ ਅਰੁਨ ਅਤੇ ਜਸਪ੍ਰੀਤ ਕੌਰ ਦਾ ਗਣਤੰਤਰ ਦਿਵਸ ਪ੍ਰੇਡ ਦਿੱਲੀ ਵਿਚ ਹਿੱਸਾ ਲੈ ਕੇ ਵਾਪਸ ਆਉਣ ‘ਤੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਪ੍ਰਿੰਸੀਪਲ ਰੰਜੂ ਦੁੱਗਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋਵੇਂ ਐਨ.ਸੀ.ਸੀ. ਕੈਡਟਾਂ ਨੇ ਗਣਤੰਤਰ ਦਿਵਸ ਪ੍ਰੇਡ ਵਿਚ ਹਿੱਸਾ ਲੈ ਕੇ ਮਾਪਿਆਂ, ਵਿਦਿਆਲੇ ਦੇ ਨਾਮ ਰੌਸ਼ਨ ਕੀਤੇ ਹਨ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਐਨ.ਸੀ.ਸੀ. ਟ੍ਰੇਨਿੰਗ ਕੈਂਪ ਰੋਪੜ, ਡੇਵੀਏਟ ਜਲੰਧਰ ਵਿੱਚ 34 ਦਿਨਾਂ ਦੇ ਚਾਰ ਸਿਖਲਾਈ ਕੈਂਪਾਂ ਦੀ ਸਖ਼ਤ ਚੋਣ ਪ੍ਰਕਿਰਿਆ ਵਿੱਚੋਂ ਚੁਣੇ ਇਨ੍ਹਾਂ ਦੋਵੇਂ ਵਿਦਿਆਰਥੀਆਂ ਨੇ ਦਿੱਲੀ ਵਿਚ ਇਕ ਮਹੀਨੇ ਦੇ ਸਿਖਲਾਈ ਕੈਂਪ ਵਿਚ ਹਿੱਸਾ ਲਿਆ। ਗਣਤੰਤਰ ਦਿਵਸ ਪ੍ਰੇਡ ਦੌਰਾਨ 2361 ਐਨ.ਸੀ. ਕੈਡਟਾਂ ਵਿਚ ਸ਼ਾਮਲ ਹੋਣ ਨਾਲ ਵਿਦਿਆਲੇ ਦੀ ਸ਼ਾਨ ਵਧੀ ਹੈ। ਇਨ੍ਹਾਂ ਕੈਡਟਾਂ ਨੇ 27 ਜਨਵਰੀ ਨੂੰ ਕਰੀਅੱਪਾ ਪ੍ਰੇਡ ਗਰਾਊਂਡ ਦਿੱਲੀ ਵਿਚ ਹੋਈ ਐਨ.ਸੀ.ਸੀ.ਪੀ ਐਮ. ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੁਵਾ ਸ਼ਕਤੀ ਵਿਕਸਤ ਭਾਰਤ ਥੀਮ ਬਾਰੇ ਵਿਚਾਰ ਸੁਣੇ।

About The Author

Leave a Reply

Your email address will not be published. Required fields are marked *