ਡਿਜ਼ਾਸਟਰ ਮੈਨੇਜ਼ਮੈਂਟ ਬੇਸਿਕ ਟਰੇਨਿੰਗ ਫਾਰ ਪੁਲਿਸ ਐਂਡ ਸਿਵਲ ਇੰਪਲਾਈਜ਼” ਦਾ ਆਯੋਜਨ
ਬਟਾਲਾ, 30 ਜਨਵਰੀ 2025: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ (ਮਗਸੀਪਾ) ਪੰਜਾਬ ਸਰਕਾਰ ਵਲੋਂ ਤੇ ਪਰਸਨਲ ਅਤੇ ਟਰੇਨਿੰਗ ਵਿਭਾਗ (ਡੀਓਪੀਟੀ) ਭਾਰਤ ਸਰਕਾਰ ਦੇ ਸਹਿਯੋਗ ਨਾਲ, “3ਰੋਜ਼ਾ – ਡਿਜ਼ਾਸਟਰ ਮੈਨੇਜ਼ਮੈਂਟ ਬੇਸਿਕ ਟਰੇਨਿੰਗ ਫਾਰ ਪੁਲਿਸ ਐਂਡ ਸਿਵਲ ਇੰਪਲਾਈਜ਼” ਦਾ ਆਯੋਜਨ ਵਿਕਾਸ ਭਵਨ, ਤਰਨਤਾਰਨ ਵਿਖੇ ਕੀਤਾ ਗਿਆ। ਜਿਸ ਵਿਚ ਸ. ਪ੍ਰੀਥੀ ਸਿੰਘ ਪੀਸੀਐਸ (ਰਿਟ:) ਡਾਇਰੈਕਟਰ ਰਿਜਨਲ ਸੈਂਟਰ (ਮਗਸੀਪਾ) ਜਲੰਧਰ ਦੀ ਅਗਵਾਈ ਵਿਚ ਵੱਖ-ਵੱਖ ਆਫਤ ਪ੍ਰਬੰਧਨ ਵਿਸ਼ੇ ਮਾਹਰਾਂ ਵਲੋਂ ਪੁਲਿਸ ਅਤੇ ਜ਼ਿਲਾ੍ ਪ੍ਰਸ਼ਾਸ਼ਨ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਤੇ ਅਭਿਆਸ ਕਰਵਾਇਆ।
ਇਸ ਕੈਂਪ ਦੋਰਾਨ ਗੈਸਟ ਫੈਕਲਟੀ ਵਜੋਂ ਹਰਬਖਸ਼ ਸਿੰਘ ਆਪਦਾ ਪ੍ਰਬੰਧਨ ਮਾਹਰ (ਪੋਸਟ ਵਾਰਡਨ ਸਿਵਲ ਡਿਫੈਂਸ ਤੇ ਆਪਦਾ ਮਿੱਤਰ) ਬਟਾਲਾ ਵਲੋਂ ਫਾਇਰ ਸੇਫਟੀ/ਸਰਚ ਐਂਡ ਰੈਸਕਿਊ ਤਕਨੀਕ ਡੈਮੋ ਤੇ ਫਸਟ-ਏਡ/ਲਾਈਫ ਸੇਫਟੀ ਤਕਨੀਕ ਫਾਰ ਐਮਰਜੈਂਸੀ ਮੈਨੇਜ਼ਮੈਨਟ ਇਨ ਸਕੂਲ ਵਿਸ਼ੇ ਤੇ ਜਾਗਰੂਕ ਕੀਤਾ ।
ਡੈਮੋ ਸ਼ੈਸ਼ਨ ਦੋਰਾਨ ਬਾਹਰ ਖੁਲੇ ਮੈਦਾਨ ਵਿੱਚ ਅੱਗ ਲੱਗਣ ਦੀ ਅਣਸੁਖਾਵੀ ਘਟਨਾ ਵਾਪਰਣ ਮੌਕੇ ਫਾਇਰ ਬ੍ਰਿਗੇਡ ਤਰਨ ਤਾਰਨ ਨੂੰ ਫਾਇਰ ਕਾਲ ਕੀਤੀ ਗਈ। ਫਾਇਰ ਫਾਈਟਰਾਂ ਵਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਕਰਨ ਦੀ ਡਰਿਲ ਕੀਤੀ। ਉਪਰੰਤ ਹਾਜ਼ਰ ਸਿਖਆਰਥੀਆਂ ਨੂੰ ਫਾਇਰ ਟੈਂਡਰ ਬਾਰੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਦੇ ਮੋਬਾਇਲ ‘ਚ ਨੇੜੇ ਦੇ ਫਾਇਰ ਬ੍ਰਿਗੇਡ ਸ਼ਟੇਸ਼ਨ ਦਾ ਨੰਬਰ ਹੋਣਾ ਚਾਹੀਦਾ ਹੈ।