ਨਗਰ ਨਿਗਮ ਵਲੋਂ ਸੀਵਰਮੈਨਾਂ ਲਈ ਨਮਸਤੇ ਸਕੀਮ ਦੀ ਸ਼ੁਰੂਆਤ

0

ਹੁਸ਼ਿਆਰਪੁਰ, 29 ਜਨਵਰੀ 2025: ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਹੁਸਿਆਰਪੁਰ ਵਲੋਂ ਸੀਵਰਮੈਨਾਂ ਲਈ ਨਮਸਤੇ ਸਕੀਮ ਦੀ ਸੂਰਆਤ ਕੀਤੀ ਗਈ ਹੈ। ਇਸ ਸਕੀਮ ਨੂੰ ਨੈਸਨਲ ਸਫਾਈ ਕਰਮਚਾਰੀ ਫਾਇਨਾਂਸ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਲਾਗੂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਸੀਵਰੇਜ ਅਤੇ ਸੈਪਿਟਿਕ ਟੈਂਕ ਦੀ ਖਤਰਨਾਕ ਸਫਾਈ ਕਰਨ ਵਿੱਚ ਲੱਗੇ ਸੀਵਰਮੈਂਨਾਂ ਨੂੰ ਸੁਰਖਿਆਂ ਮੁਹੱਇਆਂ ਕਰਵਾਉਂਦੇ ਹੋਏ ਮਸੀਨੀ ਸਫਾਈ ਨੂੰ ਪ੍ਰੇਰਿਤ ਕਰਨਾ ਹੈ । ਇਸ ਲੜੀ ਤਹਿਤ ਸੀਵਰਮੈਨਾਂ ਨੂੰ ਪੀ.ਪੀ.ਈ ਕਿੱਟਾਂ , ਹੈਲ਼ਥ ਬੀਮਾਂ ਕਵਰੇਜ ਅਤੇ ਨਵੇਂ ਸਫਾਈ ਉਪਕਰਨਾਂ ਦੀ ਖਰੀਦ ਵਿੱਚ ਮਿਲਣ ਵਾਲੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਨਗਰ ਨਿਗਮ ਹੁਸਿਆਰਪੁਰ ਦੇ ਦਫਤਰ ਵਿੱਖੇ ਸੰਪਰਕ ਕੀਤਾ ਜਾ ਸਕਦਾ ਹੈ ।

About The Author

Leave a Reply

Your email address will not be published. Required fields are marked *