ਵਿਧਾਇਕ ਫਾਜ਼ਿਲਕਾ ਨੇ ਦਿਲੀ ਵਿਖੇ ਹਲਕਾ ਸਦਰ ਬਜਾਰ ਵਿਚ ਕੀਤੀਆਂ ਨੁਕੜ ਮੀਟਿੰਗਾਂ

0

– ਉਮੀਦਵਾਰ ਸੋਮਦੱਤ ਦੇ ਹੱਕ ਵਿਚ ਮੰਗੀਆਂ ਵੋਟਾਂ

ਫਾਜ਼ਿਲਕਾ, 23 ਜਨਵਰੀ 2025: ਦਿਲੀ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਲਕਾ ਸਦਰ ਬਜਾਰ ਵਿਖੇ ਨੂਕੜ ਮੀਟਿੰਗਾਂ ਕੀਤੀਆਂ ਅਤੇ ਉਮੀਦਵਾਰ ਸੋਮਦੱਤ ਦੇ ਹੱਕ ਵਿਚ ਵੋਟਾਂ ਮੰਗੀਆਂ। ਮੀਟਿੰਗਾਂ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਲਗਾਤਾਰ ਲੋਕ ਭਲਾਈ ਫੈਸਲੇ ਲਏ ਹਨ।

ਮੀਟਿੰਗਾਂ ਕਰਦਿਆਂ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਲਕੇ ਦੇ ਐਲਾਨੇ ਗਏ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾ ਕੇ ਉਨ੍ਹਾਂ ਨੂੰ ਸਤਾ ਵਿਚ ਲਿਆਂਦਾ ਜਾਵੇ। ਤਾਂ ਜੋ ਹਲਕੇ ਦਾ ਹੋਰ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਚੰਗੀ ਕਾਰਗੁਜਾਰੀ ਸਦਕਾ ਹੀ ਸੋਮਦਤ 3 ਵਾਰ ਵਿਧਾਇਕ ਵਜੋ ਬਣੇ ਰਹੇ ਹਨ ਤੇ ਇਸ ਵਾਰ ਵੀ ਲੋਕ ਉਨ੍ਹਾਂ ਨੂੰ ਚੋਣਾਂ ਵਿਚ ਜਿਤਵਾਉਣ ਤੇ ਸਤਾ ਵਿਚ ਬਿਠਾਉਣ ।

ਸ੍ਰੀ ਸਵਨਾ ਨੇ ਕਿਹਾ ਕਿ ਦਿਲੀ ਦੇ ਨਾਲ-ਨਾਲ ਪੰਜਾਬ ਵਿਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿਤ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਮੁਢਲੀਆਂ ਸਹੂਲਤਾਂ ਜਿਵੇਂ ਕਿ ਸਿਖਿਆ, ਸਿਹਤ ਤੇ ਰੋਜਗਾਰ ਨੂੰ ਤਰਜੀਹ ਦਿੰਦਿਆਂ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਗਏ ਹਨ।

ਇਸ ਮੌਕੇ ਬਲਵਿੰਦਰ ਸਿੰਘ ਆਲਮਸ਼ਾਹ, ਗਗਨਦੀਪ ਸਿੰਘ  ਰਾਮਪੁਰਾ, ਯੂਥ ਆਗੂ ਗੌਰਵ ਕੰਬੋਜ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *